Canada

ਪ੍ਰੋ. ਮਨਜੀਤ ਸਿੰਘ ਦੀ ਲਿਖੀ ਇੰਗਲਿਸ਼ ਦੀ ਕਹਾਣੀ ਕੈਲਗਰੀ ਦੀ ਯੂਨੀਵਰਸਿਟੀ ਨੇ ਛਾਪੀ

ਲਾਇਲਪੁਰ ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਅਤੇ ਸ਼੍ਰੀ ਹੇਮਕੁੰਟ ਪਬਲਿਕ ਸਕੂਲ ਦੇ ਚੇਅਰਮੈਨ ਪ੍ਰੋ. ਮਨਜੀਤ ਸਿੰਘ ਦੁਆਰਾ ਲਿਖੀ ਗਈ ਅੰਗਰੇਜ਼ੀ ਦੀ ਕਹਾਣੀ ‘ਹਾਉ ਲਵ ਕਵਕਰਡ ਏ ਟੈਰੋਰਿਸਟ’ ਕੈਲਗਰੀ ਦੀ ਪ੍ਰਸਿੱਧ ਮਾਉੰਟ ਰਾਇਲ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਯੂਨੀਵਰਸਿਟੀ ਦੀ ਨਵੀ ਛਪੀ ਕਿਤਾਬ ਵਿਚ ਛਾਪੀ ਹੈ. ਡਾਕਟਰ ਨੈਟਲੀ ਦੁਆਰਾ ਇਸ ਕਹਾਣੀ ਦੀ ਚੋਣ ਕੀਤੀ ਗਈ ਹੈ. ਕਿਤਾਬ ਨੂੰ ਪਿਛਲੇ ਦਿਨੀ ਕੈਲਗਰੀ ਦੀ ਕੇਂਦਰੀ ਲਾਇਬ੍ਰੇਰੀ ਦੇ ਬੀ. ਐਮ. ਓ . ਹਾਲ ਵਿਚ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦਰਸ਼ਕਾਂ ਦੇ ਰੁਬਰੂ ਕੀਤਾ ਗਿਆ. ਇਸ ਦੌਰਾਨ ਪ੍ਰੋ. ਮਨਜੀਤ ਸਿੰਘ ਜੋ ਕਿ ਇਨੀ ਦਿਨੀ ਭਾਰਤ ਵਿਚ ਹਨ, ਦੀ ਥਾਂ ਊਨਾ ਦੀ ਕਹਾਣੀ ਪਰਮਿੰਦਰ ਕੌਰ ਗਿੱਲ ਵੱਲੋਂ ਪੜੀ ਗਈ. ਸੱਚੀ ਘਟਨਾ ਤੇ ਅਧਾਰਤ ਇਹ ਕਹਾਣੀ ਦਰਸਾਉਂਦੀ ਹੈ ਕਿ ਵਿਅਕਤੀ ਦੀ ਜਿੰਦਗੀ ਨੂੰ ਪਿਆਰ ਤੇ ਹਮਦਰਦੀ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ. ਸਮਾਗਮ ਵਿਚ ਸ਼੍ਰੀਮਤੀ ਨਾਉਲ, ਏਲਿਨਾ ਅਤੇ ਜੋਏ ਆਦਿ ਵੀ ਪ੍ਰਮੁੱਖ ਤੋਰ ਤੇ ਹਾਜ਼ਿਰ ਸਨ.

Show More

Related Articles

Leave a Reply

Your email address will not be published. Required fields are marked *

Close