Canada

ਕੈਨੇਡਾ: ਮਹਿਲਾ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ ਵਾਲੇ ਦੀ ਪੁਲਿਸ ਕਰ ਰਹੀ ਹੈ ਭਾਲ

ਟੋਰਾਂਟੋ, ਟਰੈਫਿਕ ਸਟੌਪ ਦੌਰਾਨ ਇੱਕ ਮਹਿਲਾ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਟੋਰਾਂਟੋ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਘਟਨਾ ਬੀਤੇ ਦਿਨੀਂ 3:20 ਉੱਤੇ ਵੈਸਟਨ ਰੋਡ ਤੇ ਲਾਰੈਂਸ ਐਵਨਿਊ ਵੈਸਟ ਇਲਾਕੇ ਵਿੱਚ ਵਾਪਰੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮਹਿਲਾ ਪੁਲਿਸ ਅਧਿਕਾਰੀ ਟਰੈਫਿਕ ਨੂੰ ਕੰਟਰੋਲ ਕਰ ਰਹੀ ਸੀ ਜਦੋਂ ਇੱਕ ਪੁਰਸ ਆਪਣੀ ਗੱਡੀ ਵਿੱਚੋਂ ਨਿਕਲਿਆ ਤੇ ਉਸ ਕੋਲ ਪਹੁੰਚਿਆ, ਫਿਰ ਉਸ ਨੇ ਕਈ ਵਾਰੀ ਉਸ ਦੇ ਮੂੰਹ ਉੱਤੇ ਘਸੁੰਨ ਜੜ ਦਿੱਤੇ। ਫਿਰ ਮਸਕੂਕ ਪੈਦਲ ਹੀ ਉੱਥੋਂ ਫਰਾਰ ਹੋ ਗਿਆ। ਉਸ ਨੂੰ ਆਖਰੀ ਵਾਰੀ ਵੈਸਟਨ ਰੋਡ ਉੱਤੇ ਦੱਖਣ ਵੱਲ ਜਾਂਦਿਆਂ ਵੇਖਿਆ ਗਿਆ। ਮਹਿਲਾ ਪੁਲਿਸ ਅਧਿਕਾਰੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ 31 ਸਾਲਾ ਟੋਰਾਂਟੋ ਦੇ ਮਸਕੂਕ ਡਵੇਨ ਬੈਲਫੀਲਡ ਦੀ ਸਨਾਖਤ ਕਰ ਲਈ ਹੈ। ਬੈਨਫੀਲਡ ਦੀ ਪੁਲਿਸ ਤੇਜੀ ਨਾਲ ਭਾਲ ਕਰ ਰਹੀ ਹੈ। ਉਸ ਨੂੰ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ, ਕਾਨੂੰਨ ਦੀ ਹਿਰਾਸਤ ਤੋਂ ਬਚਣ, ਪੁਲਿਸ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਤੇ ਯੋਗ ਪਲੇਟ ਤੋਂ ਬਿਨਾਂ ਗੱਡੀ ਚਲਾਉਣ ਲਈ ਲੱਭਿਆ ਜਾ ਰਿਹਾ ਹੈ। ਬੈਲਫੀਲਡ ਪੰਜ ਫੁੱਟ ਸੱਤ ਇੰਚ ਤੋਂ ਪੰਜ ਫੁੱਟ ਨੌਂ ਇੰਚ ਤੱਕ ਦਾ ਪਤਲਾ ਤੇ ਛੋਟੀ ਦਾੜ੍ਹੀ ਵਾਲਾ ਪੁਰਸ ਹੈ। ਉਸ ਨੇ ਬੱਕੇਟ ਸਟਾਈਲ ਦੀ ਹੈਟ, ਚਿੱਟੇ ਤੇ ਨੀਲੇ ਰੰਗ ਦੀ, ਕੈਮੋਫਲਾਜ ਕੋਟ ਪਾਏ ਹੋਏ ਸਨ। ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿੰਸਕ ਮੰਨਿਆ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close