Canada

ਟਰੂਡੋ ਸਰਕਾਰ ’ਤੇ ਮੰਡਰਾਉਣ ਲੱਗੇ ਖਤਰੇ ਦੇ ਬੱਦਲ

ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ ਹੈ। ਜੀ ਹਾਂ, ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਫੈਡਰਲ ਬਜਟ ਦੇ ਹੱਕ ਵਿਚ ਵੋਟ ਪਾਉਣ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਘੱਟ ਗਿਣਤੀ ਲਿਬਰਲ ਸਰਕਾਰ ਅਤੇ ਐਨ.ਡੀ.ਪੀ. ਦਾ ਸਮਝੌਤਾ ਅਗਲੇ ਸਾਲ ਜੂਨ ਵਿਚ ਖਤਮ ਹੋਣਾ ਪਰ ਜਗਮੀਤ ਸਿੰਘ ਚਾਹੁਣ ਤਾਂ ਪਹਿਲਾਂ ਵੀ ਸਮਝੌਤਾ ਤੋੜ ਸਕਦੇ ਹਨ ਅਤੇ ਜਸਟਿਨ ਟਰੂਡੋ ਨੂੰ ਸਰਕਾਰ ਬਚਾਉਣ ਵਾਸਤੇ ਬਲੌਕ ਕਿਊਬੈਕ ਨਾਲ ਨੇੜਤਾ ਵਧਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਭਾਵੇਂ ਜਗਮੀਤ ਸਿੰਘ ਦੀ ਮੰਗ ਮੁਤਾਬਕ ਬਜਟ ਵਿਚ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਅਤੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਜਗਮੀਤ ਸਿੰਘ ਨੇ ਕਿਹਾ ਕਿ ਬਜਟ ਨਾਲ ਸਬੰਧਤ ਉਨ੍ਹਾਂ ਦੀਆਂ ਕਈ ਚਿੰਤਾਵਾਂ ਬਾਕੀ ਹਨ। ਜਗਮੀਤ ਸਿੰਘ ਨੇ ਮਿਸਾਲ ਵਜੋਂ ਨੈਸ਼ਨਲ ਡਿਸਐਬੀਲਿਟੀ ਬੈਨੇਫਿਟ ਦਾ ਜ਼ਿਕਰ ਕੀਤਾ ਜਿਸ ਵਾਸਤੇ ਘੱਟ ਫੰਡ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੀਆਂ ਚਿੰਤਾਵਾਂ ਦਾ ਜਵਾਬ ਪ੍ਰਧਾਨ ਮੰਤਰੀ ਤੋਂ ਚਾਹੁੰਦੇ ਹਨ ਅਤੇ ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸੇ ਦੌਰਾਨ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਨ.ਡੀ.ਪੀ. ਦੇ ਵਿੱਤੀ ਮਾਮਲਿਆਂ ਬਾਰੇ ਆਲੋਚਕ ਡੌਨ ਡੇਵੀਜ਼ ਨਾਲ ਬਜਟ ਦੇ ਮਸਲੇ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Close