Punjab

ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਮਿਲ ਕੇ ਲੜਨਗੇ ਚੋਣਾਂ, ਸੀਟਾਂ ’ਤੇ ਫੈਸਲਾ ਬਾਕੀ

ਚੰਡੀਗੜ੍ਹ, –  ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ 2022 ਲੜਨ ਦੀ ਤਿਆਰੀ ਵਿਚ ਹੈ। ਲਗਭਗ ਦੋ ਮਹੀਨੇ ਵਿਚ 3 ਮੈਰਾਥਨ ਮੀਟਿੰਗਾਂ ਤੋਂ ਬਾਅਦ ਆਖਰ ਗਠਜੋੜ ਨੂੰ ਆਖਰੀ ਰੂਪ ਦੇ ਦਿੱਤਾ ਗਿਆ। ਹਾਲਾਂਕਿ ਦੋਵੇਂ ਪਾਰਟੀਆਂ ਨੇ ਅਜੇ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਹੈ। ਲੇਕਿਨ ਦੋਵਾਂ ਦੇ ਸੀਨੀਅਰ ਨੇਤਾਵਾਂ ਨੇ ਇਹ ਤੈਅ ਕਰ ਲਿਆ ਹੈ ਕਿ ਪੰਜਾਬ ਵਿਚ 2022 ਦੀ ਚੋਣ ਮਿਲ ਕੇ ਲੜਾਂਗੇ। ਹਾਲਾਂਕਿ ਅਜੇ ਸੀਟਾਂ ਨੂੰ ਲੈ ਕੇ ਫੈਸਲਾ ਹੋਣਾ ਬਾਕੀ ਹੈ। ਅਕਾਲੀ ਦਲ ਭਾਜਪਾ ਦੀ ਤਰ੍ਹਾਂ ਹੀ ਸੀਮਤ ਸੀਟਾਂ ਬਸਪਾ ਨੂੰ ਦੇਣਾ ਚਾਹੁੰਦਾ ਹੈ ਲੇਕਿਨ ਸੂਤਰਾਂ ਦਾ ਕਹਿਣਾ ਹੈ ਕਿ ਬਸਪਾ, ਪੰਜਾਬ ਵਿਚ ਭਾਜਪਾ ਤੋਂ ਜ਼ਿਆਦਾ ਸੀਟਾਂ ਮੰਗ ਰਹੀ ਹੈ। ਅਕਾਲੀ ਦਲ ਅਪਣੀ ਪਾਰਟੀ ਅਤੇ ਦਲਿਤ ਨੇਤਾਵਾਂ ਦੀ ਸੂਬੇ ਵਿਚ ਸਥਿਤੀ ਜਾਣਨ ਦੇ ਲਈ ਅਕਾਲੀ ਦਲ ਸਰਵੇ ਕਰਵਾ ਰਿਹਾ ਹੈ। ਜਿਸ ਵਿਚ ਪਤਾ ਲਾਇਆ ਜਾਵੇਗਾ ਕਿ ਕਿਸ ਖੇਤਰ ਵਿਚ ਦਲਿਤ ਨੇਤਾਵਾਂ ਦੇ ਕਿੰਨੇ ਸਮਰਥਕ ਹਨ ਅਤੇ ਉਨ੍ਹਾਂ ਕਿੰਨੇ ਵੋਟ ਮਿਲ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close