International

ਸਿੱਖ ਗਾਰਡਾਂ ਨੂੰ ਦਾੜ੍ਹੀ ਕੱਟਣ ਲਈ ਮਜਬੂਰ ਕਰਨ ਵਾਲੀ ਕੈਲੀਫੋਰਨੀਆ ਜੇਲ੍ਹ ਏਜੰਸੀ ਵਿਰੁਧ ਅਦਾਲਤ ਪੁੱਜਾ ਅਮਰੀਕਾ ਨਿਆਂ ਵਿਭਾਗ

ਅਮਰੀਕਾ ਦੇ ਨਿਆਂ ਵਿਭਾਗ ਨੇ ਇਕ ਜੱਜ ਕੋਲ ਅਪੀਲ ਕੀਤੀ ਹੈ ਕਿ ਉਹ ਕੈਲੀਫੋਰਨੀਆ ਦੇ ਸੁਧਾਰ ਅਤੇ ਮੁੜ ਵਸੇਬਾ ਵਿਭਾਗ (ਸੀ.ਡੀ.ਸੀ.ਆਰ.) ਨੂੰ ਅਪਣੇ ਗਾਰਡਾਂ ਦੇ ਧਾਰਮਕ ਅਧਿਕਾਰਾਂ ਦਾ ਸਨਮਾਨ ਕਰਨ ਅਤੇ ਸਿੱਖਾਂ, ਮੁਸਲਮਾਨਾਂ ਅਤੇ ਹੋਰਾਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ ਲਗਾਉਣ ਵਾਲੀ ਨੀਤੀ ਨੂੰ ਲਾਗੂ ਕਰਨ ਤੋਂ ਰੋਕੇ। ਸੀ.ਡੀ.ਸੀ.ਆਰ. ਨੇ 2022 ਤੋਂ ਜ਼ਿਆਦਾਤਰ ਗਾਰਡਾਂ ਦੇ ਚਿਹਰੇ ’ਤੇ ਵਾਲ ਰੱਖਣ ’ਤੇ ਪਾਬੰਦੀ ਲਗਾ ਦਿਤੀ ਹੈ। ਸੀ.ਡੀ.ਸੀ.ਆਰ. ਨੇ ਇਹ ਦਲੀਲ ਦਿਤੀ ਹੈ ਕਿ ਉਨ੍ਹਾਂ ਨੂੰ ਮੂੰਹ ’ਤੇ ਪੂਰੀ ਤਰ੍ਹਾਂ ਫ਼ਿੱਟ ਮਾਸਕ ਪਹਿਨਣ ਲਈ ਕਲੀਨਸ਼ੇਵ ਹੋਣ ਦੀ ਜ਼ਰੂਰਤ ਹੈ ਜੋ ਉਨ੍ਹਾਂ ਨੂੰ ਕੋਰੋਨਾ ਵਾਇਰਸ ਵਰਗੀਆਂ ਬਿਮਾਰੀਆਂ ਅਤੇ ਰਸਾਇਣਕ ਏਜੰਟਾਂ ਤੋਂ ਬਚਾ ਸਕਦੇ ਹਨ।

ਹਾਲਾਂਕਿ, ਨਿਆਂ ਵਿਭਾਗ ਦੀ ਦਲੀਲ ਹੈ ਕਿ ਜੇਲ੍ਹ ਏਜੰਸੀ ਨੇ ਇਸ ਦੇ ਬਦਲ ਲੱਭਣ ਲਈ ਲੋੜੀਂਦਾ ਕੰਮ ਨਹੀਂ ਕੀਤਾ ਹੈ ਜਿਸ ਨਾਲ ਗਾਰਡਾਂ ਅਪਣੇ ਧਰਮਾਂ ਦੀ ਪਾਲਣਾ ਵੀ ਕਰੀ ਜਾਣ ਅਤੇ ਨਿਯਮਾਂ ਦੀ ਉਲੰਘਣਾ ਵੀ ਨਾ ਹੋਵੇ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਅਤੇ ਸਿੱਖ ਕੋਲੀਸ਼ਨ ਨੇ ਇਸ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਗੈਰ-ਗੋਰੇ ਅਧਿਕਾਰੀਆਂ ਅਤੇ ਗਾਰਡਾਂ ਨੂੰ ਅਪਣੇ ਧਰਮ ਅਤੇ ਉਨ੍ਹਾਂ ਦੀਆਂ ਨੌਕਰੀਆਂ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਮਜਬੂਰ ਕਰਦੀ ਹੈ।

Show More

Related Articles

Leave a Reply

Your email address will not be published. Required fields are marked *

Close