Canada

2026 ਵਿੱਚ ਹੋਣ ਵਾਲੇ ਫੀਫਾ ਵਰਲਡ ਕੱਪ ਦੀ ਵੈਨਕੂਵਰ ਤੇ ਟੋਰਾਂਟੋ ਕਰਨਗੇ ਮੇਜ਼ਬਾਨੀ

ਟੋਰਾਂਟੋ – 2026 ਵਿੱਚ ਹੋਣ ਜਾ ਰਹੇ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਵੈਨਕੂਵਰ ਤੇ ਟੋਰਾਂਟੋ ਕਰਨਗੇ। ਇਸ ਦੌਰਾਨ ਕੈਨੇਡਾ, ਅਮਰੀਕਾ ਤੇ ਮੈਕਸਿਕੋ ਭਰ ਵਿੱਚ ਮੈਚ ਕਰਵਾਏ ਜਾਣਗੇ।
ਕੈਨੇਡਾ ਦੇ ਤਿੰਨ ਸ਼ਹਿਰਾਂ ਨੂੰ ਅਗਲਾ ਵਰਲਡ ਕੱਪ ਕਰਵਾਉਣ ਲਈ ਚੁਣਿਆ ਗਿਆ ਹੈ। ਵੈਨਕੂਵਰ ਵਿੱਚ ਮੈਚ ਬੀਸੀ ਪਲੇਸ ਵਿੱਚ ਕਰਵਾਏ ਜਾਣਗੇ, ਜਿੱਥੇ 2015 ਵਿੱਚ ਮਹਿਲਾਵਾਂ ਦੇ ਕਈ ਫੀਫਾ ਵਰਲਡ ਕੱਪ ਮੈਚ ਕਰਵਾਏ ਗਏ ਸਨ। ਇਸ ਵਿੱਚ 54,000 ਦਰਸ਼ਕਾਂ ਨੂੰ ਸਾਂਭਣ ਦੀ ਸਮਰੱਥਾ ਦੇ ਨਾਲ ਨਾਲ ਆਰਟੀਫਿਸ਼ਲ ਸਰਫੇਸ ਵੀ ਹੈ। ਵੈਨਕੂਵਰ ਦੇ ਮੇਅਰ ਕੈਨੇਡੀ ਸਟੀਵਾਰਟ ਨੇ ਇਸ ਐਲਾਨ ਤੋਂ ਬਾਅਦ ਆਖਿਆ ਕਿ ਫੈਨਜ਼ ਤੇ ਖਿਡਾਰੀਆਂ ਦੀ ਆਪਣੀ ਸਿਟੀ ਵਿੱਚ ਸਵਾਗਤ ਕਰਨ ਦੀ ਉਨ੍ਹਾਂ ਤੋਂ ਹੋਰ ਉਡੀਕ ਨਹੀਂ ਹੁੰਦੀ।
ਟੋਰਾਂਟੋ ਵੱਲੋਂ ਬੀਐਮਓ ਫੀਲਡ ਵਿੱਚ ਇਨ੍ਹਾਂ ਮੈਚਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇੱਥੇ ਹੀ ਟੋਰਾਂਟੋ ਆਰਗੋ ਨੌਟਸ ਤੇ ਟੋਰਾਂਟੋ ਐਫਸੀ ਗੇਮਜ਼ ਦੀ ਮੇਜ਼ਬਾਨੀ ਕੀਤੀ ਗਈ ਸੀ। ਇੱਥੇ 28,000 ਦਰਸ਼ਕ ਇੱਕੋ ਵੇਲੇ ਸਮਾ ਸਕਦੇ ਹਨ ਪਰ ਅਧਿਕਾਰੀਆਂ ਨੂੰ ਆਸ ਹੈ ਕਿ ਟੈਂਪਰੇਰੀ ਸੀਟਾਂ ਲਾ ਕੇ ਇਸ ਸਟੇਡੀਅਮ ਦੀ ਸਮਰੱਥਾ 45,000 ਤੱਕ ਵਧਾਈ ਜਾ ਸਕਦੀ ਹੈ। ਫੀਫਾ ਦੇ ਮੈਚ ਕਰਵਾਉਣ ਲਈ ਘੱਟ ਤੋਂ ਘੱਟ ਐਨੀਆਂ ਸੀਟਾਂ ਦੀ ਸ਼ਰਤ ਹੈ।
ਫੀਫਾ ਵੱਲੋਂ ਕੀਤੇ ਗਏ ਇਸ ਐਲਾਨ ਦੌਰਾਨ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਵਰਲਡ ਕੱਪ ਦਾ ਟੋਰਾਂਟੋ ਵਿੱਚ ਉਹ ਪੂਰਾ ਸਵਾਗਤ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਐਡਮੰਟਨ ਦੇ ਕਾਮਨਵੈਲਥ ਸਟੇਡੀਅਮ ਨੂੰ ਵੀ ਫੀਫਾ ਦੇ ਮੈਚ ਕਰਵਾਉਣ ਲਈ ਫਾਈਨਲ ਕੀਤਾ ਗਿਆ ਹੈ ਪਰ ਅਜੇ ਚੁਣਿਆ ਨਹੀਂ ਗਿਆ।

Show More

Related Articles

Leave a Reply

Your email address will not be published. Required fields are marked *

Close