Canada

ਨੌਰਥ ਕੈਲਗਰੀ ਕਲਚਰਲ ਐਸੋਸੀਏਸ਼ਨ ( ਐਨ. ਸੀ. ਸੀ. .ਏ ) ਦੇ ਦੂਸਰੇ ਪੰਦਰਵਾੜੇ ਦੀ ਮੀਟਿਗ

ਨੌਰਥ ਕੈਲਗਰੀ ਕਲਚਰਲ ਐਸੋਸੀਏਸ਼ਨ ( ਐਨ. ਸੀ. ਸੀ. .ਏ ) ਦੇ ਦੂਸਰੇ ਪੰਦਰਵਾੜੇ ਦੀ ਮੀਟਿਗ ਬੀਤੇ ਦਿਨੀ ਹੋਈ। ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਪ੍ਰਧਾਨਗੀ ਮੰਡਲ ਵਿਚ ਸੁਰਿੰਦਰਜੀਤ ਪਲਾਹਾ ਅਤੇ ਪ੍ਰਸ਼ੋਤਮ ਦਾਸ ਭਾਰਦੁਵਾਜ ਦੇ ਨਾਲ ਜੋਗਾ ਸਿੰਘ ਲੇ੍ਹਲ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ। ਮੰਡਲ ਤੋਂ ਇਜਾਜਤ ਲੈਂਦਿਆ ਮੀਟਿੰਗ ਦਾ ਅਰੰਭ ਭਗਤ ਨਾਮ ਦਾਵ ਜੀ ਦੇ ਸ਼ਬਦ ਤੋਂ ਕੀਤਾ “ ਸਭੈ ਘਟ ਰਾਮੁ ਬੋਲੈ॥ ਰਾਮਾ ਬੋਲੈ{ਰਾਮ ਬਿਨਾ ਕੋ ਬੋਲੈ ਰੇ ॥ ਰਹਾਉ ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥ ਅਸਥਾਵਰ ਜੰਗਮ ਕੀਟ ਪਤੰਗਮ ਘਟਿ ਰਾਮ ਸਮਾਨਾ ਰੇ ॥ ਏੇਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ॥ ਪ੍ਰਣਵੇ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ॥ ਬਹੁਤ ਹੀ ਸੁਚੱਜੇ ਸ਼ਬਦਾਂ ਵਿਚ ‘ ਸ਼ਬਦ ‘ਦੀ ਵਿਆਖਿਆ ਕੀਤੀ। ਜਿਨ੍ਹਾਂ ਮੈਂਬਰਾਂ ਦੇ ਇਸ ਮਹੀਨੇ ਜਨਮ ਦਿਨ ਆਉਦੇ ਹਨ ਉਨ੍ਹਾਂ ਨੂੰ ਮੰਚ ਤੇ ਬੁਲਾ ਕੇ ਗਰੁਪ ਫੋਟੋ ਲਈ ਗਈ ਅਤੇ ਐਸੋਸੀਏਸ਼ਨ ਦੇ ਚਿੱਂਨ੍ਹ ਨਾਲ ਹਰ ਇਕ ਨੂੰ ਸ਼ੁਭ ਕਾਮਨਾਵਾਂ ਕੀਤੀਆਂ ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਵੀਵੋ ਦੀ ਉਸਾਰੀ ਲਈ ਦਾਨ ਦੇਣ ਵਾਲਿਆਂ ਦੀ ਲਿਸਟ ਜੋ ਵੀਵੋ ਦੇ ਬੋਰਡ ਤੇ ਛਪਣ ਜਾ ਰਹੀ ਹੈ ਉਨ੍ਹਾਂ ਮੈਬਰਾਂ ਦੇ ਨਾਮਾਂ ਦੀ ਸੂਚੀ ਈ-ਮੇਲ ਰਾਹੀਂ ਸਭ ਨੂੰ ਭੇਜੀ ਜਾਵੇਗੀ , ਇਸ ਨੂੰ ਚੰਗੀ ਤਰ੍ਹਾਂ ਪੜ੍ਹਕੇ ਜੇ ਕੁਝ ਦਰੁਸਤੀ ਕਰਨ ਦੀ ਲੋੜ ਹੋਵੇ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਉਣ। ਅੱਗੋਂ ਬਰੇਨ ਦੇ ਵਾਰੇ ਬੋਲਦਿਆਂ ਕਿਹਾ ਬਰੇਨ ਸਾਡੇ ਸਰੀਰ ਦਾ ਵਿਸੈਸ਼ ਔਰਗਨ ਹੈ ਜੋ ਸਰੀਰ ਦੇ ਹੋਰ ਔਰਗਨ ਦੇ ਫੰਕਸ਼ਨ ਨੂੰ ਕੰਟਰੋਲ ਕਰਦਾ ਹੈ। ਇਸ ਦੇ
ਵਿਸਥਾਰ ਵਿਚ ਜਾਣ ਤੋਂ ਪਹਿਲਾਂ ਕਿਹਾ ਮਨੁੱਖੀ ਜੀਵਨ ਤੋਂ ਪਹਿਲਾਂ ਵਾਇਰਸ ਤੇ ਬਕਟੇਰੀਆ ਹੋਦ ਵਿਚ ਆਏ ਤੇ ਅਣੂ ਤੋਂ ਪਦਾਰਥ ਦੀ ਬਣਤ ਬਣੀ ਜਿਸ ਦੀ ਬਦੋਲਤ ਪਹਿਲਾਂ ਬਨਾਸਪਤੀ ਤੇ ਫਿਰ ਜੀਵਨ ਹੋਂਦ ਵਿਚ ਆਇਆ, ਬਨਸਪਤੀ ਵਿਚ ਵੀ ਸਾਡੇ ਸਰੀਰ ਵਾਂਗੰੂ ਹੀ ਸਾਰਾ ਵਿਧੀ ਵਿਧਾਨ ਕੰਮ ਕਰਦਾ ਹੈ ਪੌਦਿਆਂ ਵਿਚ ਵੀ ਸਾਡੇ ਸਰੀਰ ਵਾਂਗ ਸਿਨਸੇਨਜ ਹਨ।ਮੌਸਮ ਦੀ ਗਰਮੀ ਸਰਦੀ ਨੰੁ ਅਨੁਭਵ ਕਰਨ ਤੋਂ ਇਲਾਵਾ ਮਨੁੱਖਤਾਂ ਵਾਲੇੇ ਕਈ ਗੁਣ ਪਾਏ ਜਾਂਦੇ ਹਨ। ਕੁਝ ਬੂਟਿਆਂ ਬਨਸਪਤੀ ਦੇ ਬਹੇਵੀਅਰ ਦੀ ਮਿਸਾਲ ਦੇ ਕੇ ਵਿਸ਼ੇ ਨੂੰ ਅੱਗੇ ਤੋਰਿਆ। ਬਰੇਨ ਦੇ ਫੰਕਸ਼ਨ ਨੂੰ ਚਾਰ ਸਟੇਜਾ ਵਿਚ ਦਰਸਾਉੁਦਿਆਂ ਕਿਹਾ ਇਨਲਾਈਟਮੈਂਟ ਗਿਆਨ ਪ੍ਰਾਪਤੀ ( ਦੂਰਅੰਦੇਸ਼ੀ ) ਸਾਡੇ ਬਰੇਨ ਦੀ, ਸੂਝਬੂਝ ਦੀ, ਸਿਖਰ ਹੈ। ਮਨੁੱਖੀ ਵਰਤਾਰਾ, ਸਭਾਉ , ( ਕੈਰਿਕਟਰ ) ਨੂੰ ਸੂਝਬੂਝ ਤੌ ਉਪਰ ਦਾ ਅਸਥਾਨ ਕਿਹਾ। ਏਸੇ ਵਿਸ਼ੇ ਦੇ ਸਭੰਧ ਵਿਚ ਦਸਮ ਦੁਆਰ ਦੀ ਵੀ ਗੱਲ ਕਰਦਿਆਂ ਕਿਹਾ ਦਸਮ ਦੁਆਰ ਦੀ ਪ੍ਰਾਪਤੀ ਗਿਆਨ ਪ੍ਰਾਪਤੀ ਹੀ ਹੈ। ਦਿਲ ਦੇ ਦੌਰੇ ਤੋਂ ਪੀੜਤ ਹਰਮਿੰਦਰ ਸਿੰਘ ਦੇ ਲਈ ਗੋ-ਫੰਡ ਦੁਆਰਾ ਕੱਠੇ ਕੀਤੇ ਜਾ ਰਹੇ ਫੰਡ ਲਈ ਐਨ ਸੀ ਸੀ ਏ ਦੇ ਮੈਬਰਾਂ ਵਲੋਂ ਅਤੇ ਸੰਸਥਾ ਵਲੋਂ 500 ਡਾਲਰ ਦੀ ਰਾਸ਼ੀ ਜਮਾਂ ਕਰਵਾਉਣ ਦੀ ਜਾਣਕਾਰੀ ਦਿੱਤੀ। ਅਤੇ ਪੀੜਤ ਦੀ ਸਿਹਤਯਾਬੀ ਲਈ ਸ਼ੁਭ ਕਾਮਨਾਵਾਂ ਕੀਤੀਆ। ਦਰਸ਼ਨ ਸਿੰਘ ਧਾਲੀਵਾਲ ਹੋਰਾਂ ਕੈਲਗਰੀ ਦੀ ਪਹਿਲੀ ਔਰਤ ਮੇਅਰ ਜੋਤੀ ਗੌਡਕ ਪ੍ਰਤੀ ਚਲ ਰਹੇ ਵਾਦ- ਵਿਵਾਦ ਵਾਰੇ ਅਫਸੋਸ ਪ੍ਰਗਟ ਕਰਦਿਆਂ ਹੈਰਾਨੀ ਪ੍ਰਗਟਾਈ ਜਦੋਂ ਕਿ ਕੌਸਲ ਦੇ 15 ਮੈਂਬਰ ਹਨ ਹਰ ਇਕ ਫੈਸਲਾ ਬਹੁਮਤ ਦੀ ਸਹਿਮਤੀ ਨਾਲ ਹੀ ਲਿਆ ਜਾਂਦਾ ਹੈ। ਫਿਰ ਇਕੱਲੇ ਮੇਅਰ ਨੂੰ ਕਿਉ ਨਿਸ਼ਾਨਾ ਬਣਾਇਆ ਜਾ ਰਿਹਾ ? ਕਰਮ ਸਿੰਘ ਮੁੰਡੀ ਹੋਰਾਂ ਸਮਾਜ ਵਿਚ, ਸਿਆਸਤ ਦੇ ਪੱਖ ਤੋਂ,
ਆ ਰਹੀਆਂ ਚੋਣਾਂ ਦੀ ਨੌਮੀਨੇਸ਼ਨ ਵਾਰੇ ਜੋ ਝੁਕਾਅ ਵੇਖੇ ਜਾ ਰਹੇ ਹਨ ਉਨ੍ਹਾਂ ਤੋਂ ਚਿੰਤੁਤ ਹੁੰਦਿਆਂ ਆਪਣਟ ਸ਼ਬਦਾਂ ਵਿਚ ਉਨ੍ਹਾਂ ਪ੍ਰਤੀ ਵਿਸ਼ੇਸ਼ ਪ੍ਰਤੀਕਰਮ ਦੇਂਦਿਆ ਵੋਟਰਾਂ ਨੂੰ ਸੁਝਾਂੳ ਦਿੱਤਾ ਕਿ ਨੌਮੀਨੇਸ਼ਨ ਹੋਣ ਜਾ ਰਹੀ ਹੈ ਇਸ ਪ੍ਰਤੀ ਜਿੰਮੇਂਵਾਰੀ ਦਾ ਸਭੂਤ ਦੇਣ। ਵਿਜੇ ਸੱਚਦੇਵਾ ਨੇ ਇਕ ਖੂਬਸੂਰਤ ਚੁਟਕਲਾ ਅਤੇ ਆਸਾ ਸਿੰਘ ਪਸਤਾਨਾ ਦਾ ਗਾਇਆ ਲੋਕ ਗੀਤ ਸੁਰੀਲੀ ਅਵਾਜ ਵਿਚ ਪੇਸ਼ ਕੀਤਾ ਬੋਲ ਹਨ, “ਨੀ ਅੱਜ ਸਾਰੇ ਛੱਡ ਜੰਜਾਲ ਕੁੜੇ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਹੋ –ਹੋ ਹੋ-ਹੋ।—- ਤੇਰੇ ਨੈਣ ਜਿਉਂ ਪੀਤੀ ਭੰਗ ਕੁੜੇ, ਤੇਰਾ ਰੰਗ ਜਿਉ ਟਮਾਟਰ ਲਾਲ ਕੁੜੇ ” ਬੀਬੀ ਹਰਕੰਵਲ ਕੌਰ ਧਾਲੀਵਾਲ ਨੇ ਸੰਤ ਰਾਮ ਉਦਾਸੀ ਦੀ ਰਚਨਾ “ ਗਲ਼ ਲੱਗਕੇ ਸੀਰੀ ਦੇ ਜੱਟ ਰੋਵੇ,—–ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ਜੱਗਿਆ ”ੇ ਬੀਬੀ ਨੋਦ ਨੇ ਹਿੰਦੀ ਫਿਲਮ ਦਾ ਗੀਤ “ਚਲੇ ਜਾਈਏ ਗਾ, ਠਹਿਰੋ ਹੋਸ਼ ਮੈਂ ਆ ਤੋ ਲੰੂ, ਆਪ ਕੋ ਦਿਲ ਮੇਂ ਬਿਠਾ ਤੋ ਲੰੂ ”ੂ
ਸੁਰਜੀਤ ਸਿੰਘ ਲੱਲੀ ਹੋਰਾਂ ਬਦਲ ਰਹੀਆਂ ਇਤਹਾਸਿਕ ਤਰੀਕਾਂ ਦਾ ਕਾਰਨ ਲੀਪ ਦੇ ਸਾਲਾਂ ਦੀ ਗਿਣਤੀ ਮਿਣਤੀ ਪ੍ਰਤੀ ਅਧੂਰੀ ਜਾਣਕਾਰੀ ਕਿਹਾ। ਜਿਸ ਦੀ ਸਮੇਂ ਨਾਲ ਸੋਧ ਕਰਨ ਤੇ ਕੁਝ ਤਰੀਕਾਂ ਵਿਚ ਬਦਲਾ ਸੁਭਾਵਕ ਹਨ। ਤਰਕ ਮਲਿਕ ਨੇ ਗਜਲ ਨੰੁ ਕਵਿਤਾਵਾਂ ਦੀ ਇਕ ਵਿਸ਼ੇਸ਼ ਸਿਨਫ ਕਿਹਾ ਅਤੇ ਕੁਝ ਸ਼ਿਅਰ ਸ਼ਾਂਝੇ ਕੀਤੇ ।ਅਮਰਜੀਤ ਕੌਰ ਢਿਲੋਂ ਨੇ ਸਿਹਤ ਸਬੰਧੀਿ ਬੋਲਦਿਆਂ ਫਾਉਟੇਨ ਆਫ ਲਾਈਫ ਨਾਂਮ ਦੇ ਪਰੋਡਕਟ ਵਾਰੇ ਦੱਸਿਆਂ।ਬੀਬੀ ਹਰਿੰਦਰ ਕੌਰ ਮੁੰਡੀ ਨੇ ਛੋਟੇ ਪ੍ਰਵਾਰਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਕਾਰਨ ਕਿਹਾ॥ ਤਰਲੋਕ ਸਿੰਘ ਚੁੱਘ ਅਤੇ ਜੋਗਾ ਸਿੰਘ ਨੇ ਵਿਅੰਗਆਤਮਿਕ ਚੁੱਟਕਲੇ ਸੁਣਾਏ। ਬੀਬੀ ਚਰਨਜੀਥ ਕੌਰ ਨੇ ਆਮ ਦੀ ਤਰ੍ਹਾਂ ਇਕ ਲੋਕ ਗੀਤ ਨਾਲ ਵਾਹ ਵਾਹ ਖੱਟੀ “ ਧੀਏ ਘਰ ਜਾਹ ਆਪਣੇ ” ਬਿਕਰ ਸਿੰਘ ਸੰਧੁ , ਜਗਦੀਪ ਸਹੋਤਾ, ਅਤੇ ਰਾਜੇਸ਼ ਅੰਗਰਾਲ ਹੋਰਾਂ ਸਮੇਂ ਨੂੰ ਧਿਆਂਨ ਵਿਚ ਰੱਖਦਿਆਂ ਆਪਣੇ ਵਿਚਾਰਾਂ ਨੂੰ ਸੀਮਤ ਰੱਖਦਿਆਂ ਹਾਜਰੀ ਲਗਵਾਈ ।
ਗੁਰਦਿਆਂਲ ਸਿੰਘ ਖਹਿਰਾ ਨੇ 13 ਮਈ ਵਾਲ਼ੀ ਮੀਟਿੰਗ ਮਦਰਜ ਡੇ ਦੇ ਸਬੰਧ ਸੁੱਖੀ ਕੁੰਡੂ ਦੀ ਰਹਿਨੁਮਾਈ ਵਿਚ ਹੋਵੇਗੀ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਔਰਤ ਮੈਂਬਰਾਂ ਨੂੰ ਬੇਨਤੀ ਹੈ ਕਿ ਸੁੱਖੀ ਕੁੰਡੂ ਨਾਲ ਸੰਪਰਕ ਕਰਨ। 100 ਦੇ ਲਗਭਗ ਹਾਜਰੀ ਵਾਲੀ ਮੀਟਿੰਗ ਦਾ ਧੰਨਬਾਦ ਕਰਦੇ ਹੋਏ ਅੰਤ ਕੀਤਾ ਦੇ ਸਭ ਨੂੰ ਰਸਮਲਾਈ ਦੇ ਨਾਲ ਸੁਆਦੀ ਭੋਜਨ ਦਾ ਅਨੰਦ ਲਿਆ

Show More

Related Articles

Leave a Reply

Your email address will not be published. Required fields are marked *

Close