Canada

ਉਨਟਾਰੀਓ ਦੇ ਬਜਟ ’ਚ ਹੈਲਥ ਕੇਅਰ ਅਤੇ ਇਨਫਾਰਸਟ੍ਰਕਚਰ ਲਈ ਅਰਬਾਂ ਡਾਲਰ

ਉਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਜਟ ਪੇਸ਼ ਕਰਦਿਆਂ ਡਗ ਫੋਰਡ ਸਰਕਾਰ ਵੱਲੋਂ ਹੈਲਥ ਕੇਅਰ ਅਤੇ ਇਨਫਰਾਸਟ੍ਰਚਰ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਐਮਰਜੰਸੀ ਰੂਮਜ਼ ਵਿਚ ਮਰੀਜ਼ਾਂ ਦਾ ਉਡੀਕ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਬਜਟ ਵਿਚ ਨਜ਼ਰ ਨਹੀਂ ਆਉਂਦਾ।

ਦੂਜੇ ਪਾਸੇ ਕਾਰ ਬੀਮਾ ਦਰਾਂ ਘਟਾਉਣ ਦਾ ਉਪਰਾਲਾ ਬਜਟ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਸਾਧਾਰਣ ਲੋਕਾਂ ਵਾਸਤੇ ਗੁੰਝਲਦਾਰ ਦੱਸਿਆ ਜਾ ਰਿਹਾ ਹੈ। 214.5 ਅਰਬ ਡਾਲਰ ਦੇ ਕੁਲ ਖਰਚੇ ਵਾਲੇ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਸ਼ਾਮਲ ਨਹੀਂ ਪਰ ਕੋਈ ਨਵੀਂ ਰਿਆਇਤ ਵੀ ਨਹੀਂ ਦਿਤੀ ਗਈ। ‘ਬਿਲਡਿੰਗ ਏ ਬੈਟਰ ਉਨਟਾਰੀਓ’ ਸਿਰਲੇਖ ਵਾਲਾ 2024-25 ਦਾ ਬਜਟ ਉਨ੍ਹਾਂ ਵਾਅਦਿਆਂ ’ਤੇ ਆਧਾਰਤ ਹੈ ਜੋ ਪਿਛਲੇ ਸਾਲ ਡਗ ਫੋਰਡ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ। ਬਜਟ ਵਿਚ ਆਰਥਿਕ ਗੈਰਯਕੀਨੀ ਵਾਲੇ ਮਾਹੌਲ ਦਾ ਵੀ ਜ਼ਿਕਰ ਮਿਲਦਾ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਬਜਟ ਘਾਟਾ 3 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ ਜੋ 2023 ਦੇ ਬਜਟ ਵਿਚ 1.3 ਅਰਬ ਡਾਲਰ ਮੰਨਿਆ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close