International

ਮੋਦੀ ਦੇ ਬੰਗਲਾਦੇਸ਼ ਦੌਰੇ ਦਾ ਕੱਟੜਪੰਥੀ ਸੰਗਠਨਾਂ ਨੇ ਕੀਤਾ ਵਿਰੋਧ, ਹਿੰਸਕ ਝੜੱਪ ਵਿਚ ਚਾਰ ਲੋਕਾਂ ਦੀ ਮੌਤ

ਢਾਕਾ-  ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ’ਤੇ ਆਯੋਜਤ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਣ ਪੁੱਜੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦਾ ਕਈ ਕੱਟੜਪੰਥੀ ਸੰਗਠਨ ਵਿਰੋਧ ਕਰ ਰਹੇ ਹਨ। ਇਸ ਦੌਰਾਨ ਪੁਲਿਸ ਦੇ ਨਾਲ ਹੋਈ ਹਿੰਸਕ ਝੜਪ ਵਿਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਕਿ ਮੋਦੀ ਦੇ ਦੌਰੇ ਦਾ ਵਿਰੋਧ ਚਟਗਾਉਂ ਅਤੇ ਢਾਕਾ ਵਿਚ ਜ਼ਿਆਦਾ ਹੋਇਆ। ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਢਾਕਾ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ। ਬੀਬੀਸੀ ਬੰਗਲਾ ਦੀ ਰਿਪੋਰਟ ਵਿਚ ਇੱਕ ਪੁਲਿਸ ਕਰਮੀ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਕਿ ਚਟਗਾਉਂ ਵਿਚ ਸੁਰੱਖਿਆ ਬਲਾਂ ਦੇ ਨਾਲ ਹੋਈ ਹਿੰਸਕ ਝੜਪ ਵਿਚ ਚਾਰ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਇਲਾਜ ਦੇ ਲਈ ਹਸਪਤਾਲ ਭਰਤੀ ਕਰਾਇਆ ਗਿਆ ਲੇਕਿਨ ਉਨ੍ਹਾਂ ਸਾਰਿਆਂ ਨੇ ਦਮ ਤੋੜ ਦਿੱਤਾ। ਇਹ ਲੋਕ ਜੁਮੇ ਦੀ ਨਮਾਜ਼ ਤੋ ਬਾਅਦ ਚਟਗਾਊਂ ਦੇ ਹਥਾਜਰੀ ਮਦਰਸੇ ਤੋਂ ਨਿਕਲੇ ਇੱਕ ਵਿਰੋਧ ਮਾਰਚ ਵਿਚ ਸ਼ਾਮਲ ਸੀ। ਇਸ ਦੌਰਾਨ ਕਈ ਲੋਕ ਜ਼ਖ਼ਮੀ ਵੀ ਹੋਏ।
ਦੱਸਿਆ ਜਾ ਰਿਹਾ ਕਿ ਜੁਮੇ ਦੀ ਨਮਾਜ਼ ਤੋਂ ਬਾਅਦ ਰਾਜਧਾਨੀ ਢਾਕਾ ਦੇ ਬੈਤੁਲ ਮੁਕਰਰਮ ਇਲਾਕੇ ਵਿਚ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੀ ਪੁਲਿਸ ਦੇ ਨਾਲ ਪ੍ਰਦਰਸ਼ਨਕਾਰੀਆਂ ਦੀ ਝੜਪ ਹੋਈ। ਪੁਲਿਸ ਨੇ ਪੂਰੇ ਢਾਕਾ ਵਿਚ ਲੋਕਾਂ ਦੇ ਪ੍ਰਦਰਸਨਾਂ ’ਤੇ ਰੋਕ ਦਾ ਐਲਾਨ ਕੀਤਾ ਹੋਇਆ। ਹਿਫਾਜਤ ਏ ਇਸਲਾਮ ਨਾਂ ਦੇ Îਇੱਕ ਕੱਟੜਪੰਥੀ ਸੰਗਠਨ ਨੇ ਪਹਿਲਾਂ ਹੀ ਮੋਦੀ ਦੇ ਦੌਰੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਰਿਪੋਰਟ ਵਿਚ ਦਾਅਵਾ ਕੀਤਾ ਜਾ ਰਿਹਾ ਕਿ ਭੜਕੀ ਭੀੜ ਨੇ ਸਥਾਨਕ ਥਾਣੇ ਵਿਚ ਭੰਨ੍ਹਤੋੜ ਕੀਤੀ। ਪੱਥਰਬਾਜ਼ੀ ਤੋਂ ਬਾਅਦ ਥਾਣੇ ਨੂੰ ਅੱਗ ਵੀ ਲਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ।

Show More

Related Articles

Leave a Reply

Your email address will not be published. Required fields are marked *

Close