National

ਸ਼ਰਾਬ ਘੁਟਾਲੇ ਦੇ ਪੈਸੇ ਬਾਰੇ ਦੱਸਣਗੇ ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਬੁੱਧਵਾਰ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਪੜ੍ਹਿਆ। ਉਨ੍ਹਾਂ ਦਾਅਵਾ ਕੀਤਾ ਕਿ ਸੀਐਮ ਕੇਜਰੀਵਾਲ 28 ਮਾਰਚ ਨੂੰ ਸਬੂਤਾਂ ਸਮੇਤ ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਗਿਆ, ਬਾਰੇ ਜਾਣਕਾਰੀ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਸੁਨੀਤਾ ਕੇਜਰੀਵਾਲ ਲਗਾਤਾਰ ਈਡੀ ਦਫਤਰ ਜਾ ਕੇ ਸੀਐਮ ਨਾਲ ਮੁਲਾਕਾਤ ਕਰਦੀ ਹੈ।
ਉਨ੍ਹਾਂ ਕਿਹਾ, ਕੱਲ੍ਹ ਸ਼ਾਮ ਮੈਂ ਅਰਵਿੰਦ ਜੀ ਨੂੰ ਜੇਲ੍ਹ ਵਿਚ ਮਿਲੀ ਸੀ। ਦੋ ਦਿਨ ਪਹਿਲਾਂ ਉਨ੍ਹਾਂ ਨੇ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੂੰ ਸੰਦੇਸ਼ ਭੇਜਿਆ ਸੀ ਕਿ ਪਾਣੀ ਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਮੁੱਖ ਮੰਤਰੀ iਖ਼ਲਾਫ਼ ਕੇਸ ਦਾਇਰ ਕੀਤਾ ਸੀ ਕਿ ਕੀ ਉਹ ਦਿੱਲੀ ਨੂੰ ਤਬਾਹ ਕਰਨਾ ਚਾਹੁੰਦੇ ਹਨ? ਅਰਵਿੰਦ ਜੀ ਨੇ ਮੈਨੂੰ ਕਿਹਾ ਕਿ ਇਸ ਸ਼ਰਾਬ ਘੁਟਾਲੇ ਦੀ ਜਾਂਚ ਵਿਚ ਈਡੀ ਨੇ ਪਿਛਲੇ ਦੋ ਸਾਲਾਂ ਵਿਚ 250 ਤੋਂ ਵੱਧ ਛਾਪੇ ਮਾਰੇ ਹਨ, ਹੁਣ ਤੱਕ ਕਿਸੇ ਵੀ ਛਾਪੇ ’ਚ ਕੋਈ ਪੈਸਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਰਵਿੰਦ ਜੀ ਨੇ ਕਿਹਾ ਹੈ ਕਿ ਉਹ 28 ਮਾਰਚ ਨੂੰ ਅਦਾਲਤ ਵਿਚ ਖੁਲਾਸਾ ਕਰਨਗੇ ਕਿ ਸ਼ਰਾਬ ਘੁਟਾਲੇ ਦਾ ਪੈਸਾ ਕਿੱਥੇ ਗਿਆ। ਉਹ ਇਸ ਦਾ ਸਬੂਤ ਵੀ ਦੇਣਗੇ। ਅਰਵਿੰਦ ਜੀ ਨੇ ਕਿਹਾ ਹੈ ਕਿ ਮੇਰਾ ਸਰੀਰ ਜੇਲ੍ਹ ਵਿੱਚ ਹੈ ਪਰ ਮੇਰੀ ਆਤਮਾ ਤੁਹਾਡੇ ਸਾਰਿਆਂ ਵਿਚ ਹੈ। ਤੁਹਾਨੂੰ ਦੱਸ ਦੇਈਏ ਕਿ ਸੁਨੀਤਾ ਕੇਜਰੀਵਾਲ ਨੇ ਦੂਜੀ ਵਾਰ ਪ੍ਰੈੱਸ ਨੂੰ ਆਪਣਾ ਬਿਆਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 23 ਮਾਰਚ ਨੂੰ ਪ੍ਰੈਸ ਵਿੱਚ ਆਪਣਾ ਬਿਆਨ ਦਿੱਤਾ ਸੀ।

Show More

Related Articles

Leave a Reply

Your email address will not be published. Required fields are marked *

Close