National

ਦੁਨੀਆ ਭਰ ਵਿਚੋਂ ਵਾਪਸ ਲਵੇਗੀ ਐਸਟਰਾਜ਼ੈਨੇਕਾ ਅਪਣੀ ਕਰੋਨਾ ਵੈਕਸੀਨ

ਨਵੀਂ ਦਿੱਲੀ : ਬ੍ਰਿਟੇਨ ਦੀ ਫਾਰਮਾਸਿਊਟੀਕਲ ਕੰਪਨੀ ਐਸਟਾਜ਼ੈਨੇਕਾ ਨੇ ਦੁਨੀਆ ਭਰ ਵਿੱਚ ਕਰੋਨਾ ਵੈਕਸੀਨ ਦੀ ਖਰੀਦੋ-ਫਰੋਖਤ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ‘ਦ ਟੈਲੀਗ੍ਰਾਫ’ ਦੀ ਰਿਪੋਰਟ ਮੁਤਾਬਕ ਕੰਪਨੀ ਨੇ ਕਿਹਾ ਹੈ ਕਿ ਹੁਣ ਵੈਕਸੀਨ ਦਾ ਨਿਰਮਾਣ ਅਤੇ ਸਪਲਾਈ ਨਹੀਂ ਕੀਤਾ ਜਾ ਰਿਹਾ ਹੈ। ਐਸਟਾਜ਼ੈਨੇਕਾ ਦਾ ਦਾਅਵਾ ਹੈ ਕਿ ਵੈਕਸੀਨ ਨੂੰ ਬੰਦ ਕਰਨ ਦਾ ਫੈਸਲਾ ਮਾੜੇ ਪ੍ਰਭਾਵਾਂ ਕਾਰਨ ਨਹੀਂ ਲਿਆ ਗਿਆ ਹੈ। ਕੰਪਨੀ ਨੇ ਕਿਹਾ ਕਿ ਵਪਾਰਕ ਕਾਰਨਾਂ ਕਰਕੇ ਟੀਕੇ ਨੂੰ ਬਾਜ਼ਾਰਾਂ ਵਿੱਚੋਂ ਹਟਾਇਆ ਜਾ ਰਿਹਾ ਹੈ। ਹੁਣ ਬਜ਼ਾਰ ਵਿੱਚ ਕਈ ਹੋਰ ਉਨਤ ਟੀਕੇ ਉਪਲਬਧ ਹਨ, ਜੋ ਵਾਇਰਸ ਦੇ ਵੱਖ-ਵੱਖ ਰੂਪਾਂ ਨਾਲ ਲੜ ਸਕਦੇ ਹਨ। ਅਜਿਹੇ ’ਚ ਐਸਟਰਾਜ਼ੈਨੇਕਾ ਵੈਕਸੀਨ ਦਾ ਨਿਰਮਾਣ ਅਤੇ ਸਪਲਾਈ ਰੋਕ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਸਟਰਾਜ਼ੈਨੇਕਾ ਨੇ ਇਸ ਸਾਲ 5 ਮਾਰਚ ਨੂੰ ਵੈਕਸੀਨ ਵਾਪਸ ਲੈਣ ਲਈ ਅਰਜ਼ੀ ਦਿੱਤੀ ਸੀ। ਇਹ ਮੰਗਲਵਾਰ (7 ਮਈ) ਤੋਂ ਲਾਗੂ ਹੋ ਗਿਆ ਹੈ। ਵੈਕਸੀਨ ਹੁਣ ਯੂਰਪੀਅਨ ਯੂਨੀਅਨ ਵਿੱਚ ਨਹੀਂ ਵਰਤੀ ਜਾ ਸਕਦੀ ਹੈ।ਐਸਟਰਾਜ਼ੈਨੇਕਾ ਨੇ 2020 ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਬਣਾਈ ਸੀ। ਇਸਦੇ ਫਾਰਮੂਲੇ ਤੋਂ, ਭਾਰਤ ਵਿੱਚ ਸੀਰਮ ਇੰਸਟੀਚਿਊਟ ਨੇ ਕੋਵਿਸ਼ੀਲਡ ਨਾਮ ਦੀ ਇੱਕ ਵੈਕਸੀਨ ਬਣਾਈ। ਜਦੋਂ ਕਿ ਬਰਤਾਨੀਆ ਅਤੇ ਆਸਟ੍ਰੇਲੀਆ ਵਿਚ ਇਸ ਨੂੰ ’ਵੈਕਸਜਾਵੇਰੀਆ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Show More

Related Articles

Leave a Reply

Your email address will not be published. Required fields are marked *

Close