Punjab

ਸਿੱਖ ਰਾਜਪੂਤ ਭਾਈਚਾਰੇ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰੇਗੀ ਬਸਪਾ : ਜਸਵੀਰ ਸਿੰਘ ਗੜ੍ਹੀ

ਫਗਵਾੜਾ-  ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮਾਇਓਪੱਟੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਲ ਰਹੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਨੂੰ ਨਮਨ ਕੀਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅੰਸ਼-ਵੰਸ਼, ਸਿੱਖ ਰਾਜਪੂਤ ਭਾਈਚਾਰੇ ਤੋਂ ਸਿਰੋਪਾਓ ਦੀ ਬਖਸ਼ਿਸ਼ ਲੈਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਪ੍ਰੈਸ ਨੂੰ ਮੁਖਾਤਬ ਹੁੰਦਿਆਂ ਸਰਦਾਰ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਸੱਤਾ ਵਿੱਚ ਆਕੇ ਸਿੱਖ ਰਾਜਪੂਤ ਭਾਈਚਾਰੇ ਦੀਆਂ ਹਰ ਤਰ੍ਹਾਂ ਦੀਆਂ ਮੰਗਾਂ ਮੁਸ਼ਕਿਲਾਂ ਨੂੰ ਤੁਰੰਤ ਮੰਨਕੇ ਸਿੱਖ ਰਾਜਪੂਤ ਭਾਈਚਾਰੇ ਦਾ ਮਾਨ ਸਨਮਾਨ ਬਹਾਲ ਕਰੇਗੀ। ਸਰਦਾਰ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਦਸ਼ਮੇਸ਼ ਪਿਤਾ ਦੇ ਸੁਪਨਿਆਂ ਦਾ ‘ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ’ ਦਾ ਰਾਜ, ਜ਼ੁਲਮ ਦੀ ਹਕੂਮਤ ਸੂਬਾ ਸਰਹੰਦ ਨੂੰ ਢਾਹਕੇ ਪੂਰਾ ਕਰਕੇ ਦਿਖਾਇਆ ਸੀ।

Show More

Related Articles

Leave a Reply

Your email address will not be published. Required fields are marked *

Close