Sports

ਟੀ-20 ਵਰਲਡ ਕੱਪ : ਲਾਈਵ ਸ਼ੋਅ ਦੌਰਾਨ ਸ਼ੋਇਬ ਅਖ਼ਤਰ ਨਾਲ ਹੋਈ ਬਦਸਲੂਕੀ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੂੰ ਲਾਈਵ ਸ਼ੋਅ ਵਿੱਚ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ। ਪੀਟੀਵੀ ਸਪੋਰਟਸ ਦੇ ਸ਼ੋਅ ‘ਗੇਮ ਔਨ ਹੈ’ ਦੌਰਾਨ ਹੋਸਟ ਨੌਮਾਨ ਨਿਆਜ਼ ਨੇ ਸ਼ੋਇਬ ਅਖ਼ਤਰ ਨਾਲ ਦੁਰਵਿਹਾਰ ਕੀਤਾ ਅਤੇ ਉਨ੍ਹਾਂ ਨੂੰ ਸ਼ੋਅ ਵਿੱਚੋਂ ਬਾਹਰ ਜਾਣ ਲਈ ਆਖ ਦਿੱਤਾ। ਇਸ ਤੋਂ ਬਾਅਦ ਸ਼ੋਇਬ ਸ਼ੋਅ ਛੱਡ ਕੇ ਚਲੇ ਗਏ ਅਤੇ ਸੋਸ਼ਲ ਮੀਡੀਆ ’ਤੇ ਪੂਰੀ ਘਟਨਾ ਦੱਸਦੇ ਹੋਏ ਆਪਣਾ ਦਰਦ ਬਿਆਨ ਕੀਤਾ। ਕੀ ਐ ਪੂਰਾ ਮਾਮਲਾ ਆਓ ਜਾਣਦੇ ਆਂ?
ਜਿਸ ਸ਼ੋਅ ਵੱਚ ਸ਼ੋਇਬ ਅਖ਼ਤਰ ਦੀ ਬੇਇੱਜ਼ਤੀ ਕੀਤੀ ਗਈ, ਉਸ ਵਿੱਚ ਉਨ੍ਹਾਂ ਤੋਂ ਇਲਾਵਾ ਸਰ ਵਿਲੀਅਨ ਰਿਚਰਡਸ ਅਤੇ ਡੇਵਿਡ ਗੋਵਰ ਜਿਹੇ ਦਿੱਗਜ ਮੌਜੂਦ ਸਨ। ਸ਼ੋਅ ਵਿੱਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਮੈਚ ਬਾਰੇ ਗੱਲ ਹੋ ਰਹੀ ਸੀ, ਹਾਲਾਂਕਿ ਉਸ ਸਮੇਂ ਇਹ ਮੈਚ ਸ਼ੁਰੂ ਨਹੀਂ ਹੋਇਆ ਸੀ। ਇਸ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਨੇ।

Show More

Related Articles

Leave a Reply

Your email address will not be published. Required fields are marked *

Close