Uncategorized

‘ਅਸੀਂ ਮਾਇਆਵਤੀ ਨਾਲ ਗਠਜੋੜ ਲਈ ਕਿਹਾ ਸੀ, ਉਨ੍ਹਾਂ ਨੇ ਗੱਲ ਤੱਕ ਨਹੀਂ ਕੀਤੀ’

ਨਵੀਂ ਦਿੱਲੀ : ਯੂਪੀ ਚੋਣਾਂ  ‘ਚ ਕਰਾਰੀ ਹਾਰ   ਤੋਂ ਬਾਅਦ ਰਾਹੁਲ ਗਾਂਧੀ  ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਬਸਪਾ   ਨਾਲ ਗਠਜੋੜ ਕਰਨਾ ਚਾਹੁੰਦੀ ਸੀ। ਮਾਇਆਵਤੀ ਨੂੰ ਵੀ ਸੀਐਮ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਨ੍ਹਾਂ ਨੇ ਜਵਾਬ ਵੀ ਨਹੀਂ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਾਇਆਵਤੀ ਨੇ ਇਸ ਵਾਰ ਚੋਣ ਨਹੀਂ ਲੜੀ। ਉਨ੍ਹਾਂ ਨੂੰ ਸਾਡੇ ਵੱਲੋਂ ਗਠਜੋੜ ਦੀ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਇਹ ਵੀ ਕਿਹਾ ਸੀ ਕਿ ਉਹ ਮੁੱਖ ਮੰਤਰੀ ਬਣ ਸਕਦੀ ਹੈ। ਪਰ ਉਸ ਨੇ ਸਾਡੀ ਪੇਸ਼ਕਸ਼ ਦਾ ਕੋਈ ਜਵਾਬ ਨਹੀਂ ਦਿੱਤਾ। ਰਾਹੁਲ ਗਾਂਧੀ ਮੁਤਾਬਕ ਮਾਇਆਵਤੀ ਹੁਣ ਈਡੀ, ਸੀਬੀਆਈ ਦੇ ਡਰੋਂ ਲੜਨਾ ਨਹੀਂ ਚਾਹੁੰਦੀ।

ਇਸ ਬਾਰੇ ਵਿਚ ਉਹ ਦੱਸਦੇ ਹਨ ਕਿ ਅਸੀਂ ਕਾਸ਼ੀ ਰਾਮ ਦਾ ਕਾਫੀ ਸਨਮਾਨ ਕਰਦੇ ਹਾਂ। ਉਨ੍ਹਾਂ ਨੇ ਦਲਿਤਾਂ ਨੂੰ ਮਜ਼ਬੂਤ ਕੀਤਾ ਸੀ। ਕਾਂਗਰਸ ਕਮਜ਼ੋਰ ਹੋਈ ਹੈ, ਪਰ ਇਹ ਮੁੱਦਾ ਨਹੀਂ ਹੈ। ਦਲਿਤ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਪਰ ਮਾਇਆਵਤੀ ਕਹਿੰਦੀ ਹੈ ਕਿ ਉਹ ਨਹੀਂ ਲੜੇਗੀ। ਰਸਤਾ ਇਕਦਮ ਖੁੱਲ੍ਹਾ ਹੈ ਪਰ ਸੀ.ਬੀ.ਆਈ., ਈ.ਡੀ., ਪੈਗਾਸਸ ਕਾਰਣ ਉਹ ਲੜਣਾ ਨਹੀਂ ਚਾਹੁੰਦੀ ਹੈ। ਹੁਣ ਰਾਹੁਲ ਗਾਂਧੀ ਦੇ ਚੋਣ ਨਤੀਜਿਆਂ ਤੋਂ ਬਾਅਦ ਆਇਆ ਇਹ ਬਿਆਨ ਕਾਫੀ ਮਾਇਨੇ ਰੱਖਦਾ ਹੈ। ਸਵਾਲ ਤਾਂ ਇਹ ਵੀ ਹੈ ਕਿ ਜੇਕਰ ਚੋਣਾਂ ਤੋਂ ਪਹਿਲਾਂ ਬਸਪਾ ਦਾ ਕਾਂਗਰਸ ਨਾਲ ਗਠਜੋੜ ਹੁੰਦਾ, ਕੀ ਜ਼ਮੀਨ ‘ਤੇ ਸਥਿਤੀ ਬਦਲਦੀ, ਕੀ ਦੋਵੇਂ ਪਾਰਟੀਆਂ ਦਾ ਪ੍ਰਦਰਸ਼ਨ ਜ਼ਿਆਦਾ ਬਿਹਤਰ ਹੋ ਪਾਉਂਦਾ?

ਉਂਝ ਉੱਤਰ ਪ੍ਰਦੇਸ਼ ਚੋਣਾਂ ਵਿਚ ਦੋਹਾਂ ਕਾਂਗਰਸ ਅਤੇ ਬਸਪਾ ਇਕੱਲੇ ਆਪਣੇ ਦਮ ‘ਤੇ ਚੋਣਾਂ ਲੜੀਆਂ ਸਨ। ਦੋਵਾਂ ਹੀ ਪਾਰਟੀਆਂ ਦਾ ਇਸ ਚੋਣਾਂ ਵਿਚ ਸੂਪੜਾ ਸਾਫ ਹੋਇਆ ਹੈ। ਇਕ ਪਾਸੇ ਜੇ ਕਾਂਗਰਸ ਦੋ ਸੀਟਾਂ ਜਿੱਤ ਸਕੀ ਹੈ ਤਾਂ ਮਾਇਆਵਤੀ ਦੀ ਬਸਪਾ ਨੇ ਤਾਂ ਆਪਣਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਦੇ ਹੋਏ ਸਿਰਫ ਇਕ ਸੀਟ ਜਿੱਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਬਸਪਾ ਮੁਖੀ ਨੇ ਜ਼ਰੂਰ ਮੁਸਲਮਾਨਾਂ ਦਾ ਜ਼ਿਕਰ ਕੀਤਾ, ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਦੀ ਵੋਟ ਇਕ ਪਾਸੜ ਸਪਾ ਨੂੰ ਚਲੀ ਗਈ ਪਰ ਉਦੋਂ ਮਾਇਆਵਤੀ ਨੇ ਇਸ ਪ੍ਰਸਤਾਵ ਬਾਰੇ ਕੋਈ ਗੱਲ ਨਹੀਂ ਕੀਤੀ ਸੀ। ਹੁਣ ਰਾਹੁਲ ਗਾਂਧੀ ਨੇ ਇਸ ਮੁੱਦੇ ਨੂੰ ਚੁੱਕ ਕੇ ਸਿਆਸੀ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ। ਯੂ.ਪੀ. ਚੋਣਾਂ ਵਿਚ ਬਸਪਾ ਦੇ ਖਰਾਬ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਇਸ ਵਾਰ ਪਾਰਟੀ ਨੂੰ 10 ਫੀਸਦੀ ਘੱਟ ਵੋਟਾਂ ਮਿਲੀਆਂ ਸਨ। ਬਸਪਾ ਦਾ ਵੋਟ ਸ਼ੇਅਰ ਸਿਰਫ 12 ਫੀਸਦੀ ਰਹਿ ਗਿਆ ਸੀ, ਜੋ 2017 ਵਿਚ 22 ਫੀਸਦੀ ਸੀ। ਇਸ ਸਭ ਦੇ ਉਪਰ ਮਾਇਆਵਤੀ ਦਾ ਕੋਰ ਵੋਟਰ ਜਾਟਵ ਵੀ ਬੀ.ਜੇ.ਪੀ. ਦੇ ਨਾਲ ਚੱਲਿਆ ਗਿਆ ਸੀ। ਅਜਿਹੇ ਵਿਚ ਨਾ ਮੁਸਲਮਾਨਾਂ ਦਾ ਵੋਟ ਮਿਲਿਆ, ਨਾ ਬ੍ਰਾਹਮਣ ਨਾਲ ਗਏ ਅਤੇ ਨਾ ਹੀ ਜਾਟਵ ਦਾ ਸਮਰਥਨ ਮਿੱਲਿਆ।

Show More

Related Articles

Leave a Reply

Your email address will not be published. Required fields are marked *

Close