Entertainment

ਯੋ-ਯੋ ਹਨੀ ਸਿਂਘ ਦੇ ਨਾਲ ਸ਼ੋਅ ਦੌਰਾਨ ਦਿੱਲੀ ਦੇ ਕਲੱਬ ਵਿਚ ਹੱਥੋਪਾਈ, FIR ਦਰਜ

ਨਵੀਂ ਦਿੱਲੀ – ਸਾਊਥ ਦਿੱਲੀ  ਦੇ ਇਕ ਕਲੱਬ ਵਿਚ ਸ਼ੋਅ ਕਰਨ ਆਏ ਸਿੰਗਰ ਯੋ-ਯੋ ਹਨੀ ਸਿੰਘ  ਦੇ ਨਾਲ ਕਥਿਤ ਤੌਰ ‘ਤੇ ਬਦਸਲੂਕੀ ਅਤੇ ਹੱਥੋਪਾਈ ਕੀਤੀ ਗਈ। 27 ਮਾਰਚ ਨੂੰ ਸਾਊਥ ਦਿੱਲੀ ਦੇ ਇਕ ਕਲੱਬ  ਵਿਚ ਗਾਇਕ ਯੋ-ਯੋ ਹਨੀ ਸਿੰਘ ਦੇ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਚਾਰ ਤੋਂ ਪੰਜ ਅਣਪਛਾਤੇ ਲੋਕਾਂ ਦੇ ਇਕ ਗਰੁੱਪ ਦੇ ਖਿਲਾਫ ਇਕ ਸ਼ਿਕਾਇਤ ਦਰਜ   ਕੀਤੀ ਗਈ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਦਿੱਲੀ ਪੁਲਿਸ   ਨੇ ਹੁਣ ਐੱਫ.ਆਈ.ਆਰ. (FIR) ਦਰਜ ਕਰ ਲਈ ਹੈ।

ਇੰਡੀਅਨ ਐਕਸਪ੍ਰੈਸ ਦੀ ਖਬਰ ਦੇ ਮੁਤਾਬਕ, ਦਿੱਲੀ ਪੁਲਿਸ ਨੇ ਯੋ-ਯੋ ਹਨੀ ਸਿੰਘ ਅਤੇ ਉਨ੍ਹਾਂ ਦੇ ਵਕੀਲ ਈਸ਼ਾਨ ਮੁਖਰਜੀ ਦੀ 28 ਮਾਰਚ ਨੂੰ ਉਪਦ੍ਰਵ, ਮਾੜੇ ਵਰਤਾਓ ਅਤੇ ਧਮਕੀ ਦੀ ਸ਼ਿਕਾਇਤ ਤੋਂ ਬਾਅਦ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ 27 ਮਾਰਚ ਨੂੰ ਸਾਊਥ ਐਕਸਟੈਂਸ਼ਨ-2 ਦੇ ਸਕੋਲ ਕਲੱਬ ਵਿਚ ਹੋਈ। ਐੱਫ.ਆਈ.ਆਰ. ਮੁਤਾਬਕ ਯੋ-ਯੋ ਹਨੀ ਸਿੰਘ 26 ਅਤੇ 27 ਮਾਰਚ ਦੀ ਦਰਮਿਆਨੀ ਰਾਤ ਨੂੰ ਕਲੱਬ ਵਿਚ ਪਰਫਾਰਮ ਕਰਨ ਆਏ ਸਨ। ਉਦੋਂ 27 ਮਾਰਚ ਦੀ ਰਾਤ ਨੂੰ ਸ਼ੋਅ ਦੌਰਾਨ 4-5 ਲੋਕਾਂ ਦਾ ਇਕ ਗਰੁੱਪ ਜ਼ਬਰਦਸਤੀ ਸਟੇਜ ‘ਤੇ ਚੜ੍ਹ ਗਿਆ ਅਤੇ ਕਲਾਕਾਰਾਂ ਦੇ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ।

Show More

Related Articles

Leave a Reply

Your email address will not be published. Required fields are marked *

Close