International

ਕਰੋਨਾ ਸੰਕਟ ਦੌਰਾਨ ਅਰਬਪਤੀਆਂ ਦੀ ਸੰਪਤੀ ‘ਚ ਤਿੰਨ ਗੁਣਾ ਦਾ ਵਾਧਾ

ਮਹਾਂਮਾਰੀ ਜਿਥੇ ਦੁਨੀਆਂ ਭਰ ‘ਚ ਆਰਥਿਕ ਤੰਗੀ ਲੈ ਆਈ, ਉਥੇ ਹੀ ਇਸ ਸਮੇਂ ‘ਚ ਅਰਬਪਤੀਆਂ ਨੇ ਖੂਬ ਕਮਾਈ ਕੀਤੀ ਹੈ। ਇਕ ਤਾਜ਼ਾ ਸ਼ੋਧ ‘ਚ ਪਤਾ ਲੱਗਿਆ ਹੈ ਕਿ ਮਹਾਂਮਾਰੀ ਦੇ 6 ਮਹੀਨੇ ਬਾਅਦ ਅਮਰੀਕਾ ਦੇ 643 ਅਰਬਪਤੀਆਂ ਦੀ ਸੰਪਤੀ ‘ਚ ਤਿੰਨ ਗੁਣਾ ਦਾ ਵਾਧਾ ਹੋਇਆ ਹੈ। ਅਮਰੀਕਾ ਦੇ ਪ੍ਰੋਗਰੈਸਿਵ ਥਿੰਕਟੈਂਕ ”ਦ ਇੰਸਟੀਚਿਊਟ ਫਾਰ ਪਾਲਿਸੀ ਸਟੱਡੀਜ਼” ਦੀ ਤਾਜ਼ਾ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਅਮਰੀਕਾ ‘ਚ ਤਾਲਾਬੰਦੀ 13 ਮਾਰਚ ਨੂੰ ਸ਼ੁਰੂ ਹੋਈ, ਲਗਭਗ ਦੂਸਰੇ ਦੇਸ਼ਾਂ ਨੇ ਵੀ ਰਾਸ਼ਟਰੀ ਪੱਧਰ ‘ਤੇ ਤਾਲਾਬੰਦੀ ਲਾਗੂ ਕੀਤੀ। ਸ਼ੋਧਕਰਤਾਵਾਂ ਨੇ ਪਤਾ ਕੀਤਾ ਕਿ ਇਸ ਸਮੇਂ ਤੋਂ ਲੈ ਕੇ 15 ਸਤੰਬਰ ਤੱਕ 643 ਅਰਬਪਤੀਆਂ ਦੀ ਕੁੱਲ ਸੰਪਤੀ ‘ਚ 29 ਪ੍ਰਤੀਸ਼ਤ ਦਾ ਉਛਾਲ ਆਇਆ ਹੈ। ਉਨ੍ਹਾਂ ਦੀ ਸੰਪਤੀ 2.95 ਖਰਬ ਡਾਲਰ ਤੋਂ ਵੱਧ ਕੇ 3.8 ਖਰਬ ਡਾਲਰ ਹੋ ਗਈ। ਇਹ ਰਿਪੋਰਟ ਤਿਆਰ ਕਰਨ ਲਈ ਸ਼ੋਧਕਰਤਾਵਾਂ ਨੇ ਫੋਰਬਸ ਵੱਲੋਂ ਜਾਰੀ ਹੋਣ ਵਾਲੇ ਅਰਬਪਤੀਆਂ ਨਾਲ ਜੁੜੇ ਸਾਲਾਨਾ ਡਾਟੇ ਦੀ ਸਹਾਇਤਾ ਲਈ।

Show More

Related Articles

Leave a Reply

Your email address will not be published. Required fields are marked *

Close