Sports

ਭਾਰਤ ਨੇ ਰਾਂਚੀ ਟੈਸਟ ਚੌਥੇ ਦਿਨ 5 ਵਿਕਟਾਂ ਨਾਲ ਜਿੱਤਿਆ

ਰਾਂਚੀ : ਟੀਮ ਇੰਡੀਆ ਨੇ ਰਾਂਚੀ ਟੈਸਟ ‘ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ। ਸੋਮਵਾਰ ਨੂੰ ਚੌਥੇ ਦਿਨ ਟੀਮ ਨੇ 5 ਵਿਕਟਾਂ ਗੁਆ ਕੇ 192 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਟੀਮ ਇੰਡੀਆ ਸੀਰੀਜ਼ ‘ਚ 3-1 ਨਾਲ ਅੱਗੇ ਹੈ, ਯਾਨੀ ਉਸ ਨੇ ਪੰਜ ਮੈਚਾਂ ਦੀ ਸੀਰੀਜ਼ ‘ਤੇ ਵੀ ਕਬਜ਼ਾ ਕਰ ਲਿਆ ਹੈ।

ਧਰੁਵ ਜੁਰੇਲ ਨੇ ਟਾਮ ਹਾਰਟਲੇ ਦੀ ਗੇਂਦ ‘ਤੇ ਦੋ ਦੌੜਾਂ ਬਣਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ (55) ਅਤੇ ਸ਼ੁਭਮਨ ਗਿੱਲ (52*) ਨੇ ਦੂਜੀ ਪਾਰੀ ਵਿੱਚ ਅਰਧ ਸੈਂਕੜੇ ਜੜੇ। ਉਸ ਤੋਂ ਇਲਾਵਾ ਧਰੁਵ ਜੁਰੇਲ ਨੇ 39 ਦੌੜਾਂ ਦੀ ਅਜੇਤੂ ਪਾਰੀ ਖੇਡੀ। ਗਿੱਲ ਅਤੇ ਜੁਰੇਲ ਵਿਚਾਲੇ 72 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਇੰਗਲੈਂਡ ਲਈ ਸ਼ੋਏਬ ਬਸ਼ੀਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਟਾਮ ਹਾਰਟਲੇ ਅਤੇ ਜੋ ਰੂਟ ਨੂੰ 1-1 ਵਿਕਟ ਮਿਲੀ।

Show More

Related Articles

Leave a Reply

Your email address will not be published. Required fields are marked *

Close