Canada

ਕੈਨੇਡਾ ਵਿਚ 100 ਸਾਲਾ ਪੰਜਾਬਣ ਬੇਬੇ ਨੇ ਲਗਵਾਇਆ ਕਰੋਨਾ ਦਾ ਟੀਕਾ, ਸਾਰਿਆਂ ਨੂੰ ਟੀਕਾ ਲਗਾਉਣ ਲਈ ਦਿੱਤੀ ਹੱਲਾਸ਼ੇਰੀ

ਐਡਮਿੰਟਨ (ਦੇਸ ਪੰਜਾਬ ਟਾਈਮਜ਼)-  ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੈਂਦੇ ਕੈਨੇਡਾ ਦੇ ਫਰੇਜ਼ਰ ਹੈਲਥ ਖੇਤਰ ਵਿੱਚ ਵੱਸਦੀ ਇੱਕ 100 ਸਾਲਾ ਪੰਜਾਬਣ ਬੇਬੇ ਨੇ ਕੋਰੋਨਾ ਦਾ ਪਹਿਲਾ ਟੀਕਾ ਲਗਵਾਇਆ। ਹਰਭਜਨ ਕੌਰ ਨਾਂ ਦੀ ਇਸ ਪੰਜਾਬਣ ਨੇ ਖੁਦ ਕੋਵਿਡ-19 ਦੀ ਖੁਰਾਕ ਲੈਣ ਮਗਰੋਂ ਹੋਰਨਾਂ ਲੋਕਾਂ ਨੂੰ ਵੀ ਇਹ ਟੀਕਾ ਲਗਵਾਉਣ ਲਈ ਹੱਲਾਸ਼ੇਰੀ ਦਿੱਤੀ।  ਬਜ਼ੁਰਗ ਮਹਿਲਾ ਵੱਲੋਂ ਟੀਕਾ ਲਗਵਾਏ ਜਾਣ ਦੀ ਵੀਡੀਓ ਫਰੇਜ਼ਰ ਹੈਲਥ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੀ ਗਈ ਹੈ ਤਾਂ ਜੋ ਇਸ ਤੋਂ ਹੋਰਨਾਂ ਲੋਕਾਂ ਨੂੰ ਵੀ ਹੱਲਾਸ਼ੇਰੀ ਮਿਲੀ। ਟੀਕਾ ਲਗਵਾਉਣ ਮਗਰੋਂ ਹਰਭਜਨ ਕੌਰ ਨੇ ਕਿਹਾ ਕਿ ਇਹ ਵੈਕਸੀਨ ਹਰ ਇੱਕ ਵਿਅਕਤੀ ਨੂੰ ਲਗਵਾਉਣੀ ਚਾਹੀਦੀ ਹੈ। ਜਿਹੜੇ ਇਸ ਵੈਕਸੀਨ ਦੀ ਖੁਰਾਕ ਲੈ ਰਹੇ ਹਨ, ਉਹ ਬਿਮਾਰ ਨਹੀਂ ਹੋਣਗੇ ਤੇ ਉਨ੍ਹਾਂ ਦੀ ਸਿਹਤ ਠੀਕ ਰਹੇਗੀ।

Show More

Related Articles

Leave a Reply

Your email address will not be published. Required fields are marked *

Close