Sports

40 ਵੀਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਅੱਜ ਤੋਂ (25 ਅਕਤੂਬਰ)

ਜਲੰਧਰ-  40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਅੱਜ (27 ਅਕਤੂਬਰ) ਤੋਂ  ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਸ਼ੁਰੂ ਹੋ ਰਿਹਾ ਹੈ। ਸ੍ਰੀ ਵਿਸ਼ੇਸ ਸਾਰੰਗਲ, ਆਈ.ਏ.ਐਸ., ਡਿਪਟੀ ਕਮਿਸ਼ਨਰ ਜਲੰਧਰ ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਇਹ ਟੂਰਨਾਮੈਂਟ ਹਰ ਸਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਾਬਕਾ ਓਲੰਪੀਅਨ ਮਰਹੂਮ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਮ ਨੂੰ ਜ਼ਿੰਦਾ ਰੱਖਣ ਲਈ, ਜੋ 7 ਜਨਵਰੀ, 1984 ਨੂੰ ਜਲੰਧਰ ਨੇੜੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ,  ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਵੱਲੋਂ ਟੂਰਨਾਮੈਂਟ ਕਰਵਾਇਆ ਜਾਂਦਾ ਹੈ।

           ਸ੍ਰੀ ਵਿਸ਼ੇਸ ਸਾਰੰਗਲ ਨੇ ਅੱਗੇ ਦੱਸਿਆ ਕਿ ਪਿਛਲੇ 32 ਸਾਲਾਂ ਦੀ ਤਰ੍ਹਾਂ, ਇਸ ਸਾਲ ਵੀ, ਏਸ਼ੀਆ ਦੀ ਸਭ ਤੋਂ ਵੱਡੀ ਅਤੇ ਮੋਹਰੀ ਮਹਾਰਤਨ ਆਇਲ ਕੰਪਨੀ ‘ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ’  ਟੂਰਨਾਮੈਂਟ ਦੀ ਮੁੱਖ ਟਾਈਟਲ ਸਪਾਂਸਰ ਹੋਵੇਗੀ ਜਦਕਿ ਅਮਰੀਕਾ ਦੇ ਗਾਖਲ ਬ੍ਰਦਰਜ਼ ਟੂਰਨਾਮੈਂਟ ਦੇ ਸਹਿ ਸਪਾਂਸਰ ਹੋਣਗੇ।

ਸ੍ਰੀ ਵਿਸ਼ੇਸ ਸਾਰੰਗਲ ਅਨੁਸਾਰ ਟੂਰਨਾਮੈਂਟ ਦਾ 40ਵਾਂ ਐਡੀਸ਼ਨ ਨਾਕਆਊਟ-ਕਮ-ਲੀਗ ਦੇ ਆਧਾਰ ‘ਤੇ ਖੇਡਿਆ ਜਾਵੇਗਾ।  ਪਿਛਲੇ ਸਾਲ ਦੀ ਚੈਂਪੀਅਨ  ਇੰਡੀਅਨ ਰੇਲਵੇਜ਼ ਨਵੀਂ ਦਿੱਲੀ,ਆਰਮੀ-ਇਲੈਵਨ ਦਿੱਲੀ ਅਤੇ ਪੰਜਾਬ ਨੈਸ਼ਨਲ ਬੈਂਕ ਨਵੀਂ ਦਿੱਲੀ ਦੀਆਂ ਟੀਮਾਂ  ਨੂੰ ਪੂਲ-ਬੀ ਵਿੱਚ ਰੱਖਿਆ ਗਿਆ ਹੈ ਜਦੋਂ ਕਿ ਪਿਛਲੇ ਸਾਲ ਦੀ ਉਪ ਜੇਤੂ ਇੰਡੀਅਨ ਆਇਲ, ਮੁੰਬਈ, ਸਾਬਕਾ ਚੈਂਪੀਅਨ ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ, ਅਤੇ ਇੰਡੀਅਨ ਏਅਰ ਫੋਰਸ ਦਿੱਲੀ ਦੀਆਂ ਟੀਮ ਨੂੰ ਪੂਲ-ਬੀ ਵਿੱਚ ਰੱਖਿਆ ਗਿਆ ਹੈ ।  ਦੋ ਟੀਮਾਂ ਨਾਕਆਊਟ ਪੜਾਅ ਤੋਂ ਕੁਆਲੀਫਾਈ ਕਰਨਗੀਆਂ ਜਿਹਨਾਂ ਵਿਚ ਬੀ.ਐਸ.ਐਫ. ਜਲੰਧਰ, ਪੰਜਾਬ ਪੁਲਸ, ਇੰਡੀਅਨ ਨੇਵੀ ਮੁੰਬਈ, ਸੀ.ਏ.ਜੀ. ਨਵੀਂ ਦਿੱਲੀ ਅਤੇ ਐਫ਼.ਸੀ.ਆਈ. ਨਵੀਂ ਦਿੱਲੀ ਦੀਆਂ ਟੀਮਾਂ ਸ਼ਾਮਿਲ ਹਨ ਜਦੋਂ ਕਿ ਇਸ ਦੌਰ ਵਿਚ ਐਫ਼.ਸੀ.ਆਈ. ਨਵੀਂ ਦਿੱਲੀ ਦੀ ਟੀਮ ਨੇ ਸੁਰਜੀਤ ਪ੍ਰੀ – ਕੁਆਲੀਫਾਇੰਗ ਰਾਉਂਡ ਵਿਚੋਂ ਜਿੱਤਕੇ ਪ੍ਰਵੇਸ਼ ਕੀਤਾ ਹੈ ।  ਇਸ ਦੌਰ ਵਿਚ ਸੀ.ਆਰ.ਪੀ.ਐਫ, ਦਿੱਲੀ, ਆਰਮੀ (ਗਰੀਨ), ਬੈਂਗਲੁਰੂ, ਆਰ.ਸੀ.ਐਫ. ਕਪੂਰਥਲਾ,  ਆਈ.ਟੀ.ਬੀ.ਪੀ. ਚੰਡੀਗੜ ਅਤੇ ਸੀ.ਆਈ.ਐਸ.ਐੱਫ. ਨਵੀਂ ਦਿਲੀ ਦੀਆਂ ਟੀਮਾਂ ਸ਼ਾਮਿਲ ਸਨ । ਟੂਰਨਾਮੈਂਟ ‘ਚ ਪਾਕਿਸਤਾਨੀ ਟੀਮਾਂ ਦ ਭਾਗ ਲੈਣਾਂ  ਭਾਰਤ ਸਰਕਾਰ ਦੀ ਮਨਜ਼ੂਰੀ ‘ਤੇ ਨਿਰਭਰ ਹੈ।

           ਸੁਰਜੀਤ ਹਾਕੀ ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਟੂਰਨਾਮੈਂਟ ਕਮੇਟੀ ਨੂੰ ਹਾਕੀ ਪ੍ਰੇਮੀਆਂ ਦੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਉਮੀਦ ਹੈ ਕਿਉਂਕਿ ਇਸ ਸਾਲ ਵੀ ਹਾਕੀ ਮੈਚ ਦੇਖਣ ਲਈ ਆਉਣ ਵਾਲੇ ਦਰਸ਼ਕ ਅਤੇ ਖਿਡਾਰੀ/ਅਧਿਕਾਰੀ ਜੋਂ ਇਸ ਟੂਰਨਾਮੈਂਟ ਵਿੱਚ ਭਾਗ ਲੈਣਗੇ ਨੂੰ ਸਲੋਗਨ “ਸੁਰਜੀਤ ਹਾਕੀ ਦੇਖੋ-ਆਲਟੋ ਕਾਰ ਅਤੇ ਆਕਰਸ਼ਕ ਇਨਾਮ ਜਿੱਤੋ” ਦੇ ਨਾਅਰੇ ਹੇਠ ਆਖ਼ਰੀ ਦਿਨ ਆਲਟੋ ਕਾਰ, ਫਰਿੱਜ ਅਤੇ ਐਲ.ਸੀ.ਡੀ. ਵਗ਼ੈਰਾ ਦਿੱਲ ਖਿੱਚਕੇ ਇਨਾਮ ਦਿੱਤੇ ਜਾਣਗੇ ।  ਇਨ੍ਹਾਂ ਇਨਾਮਾਂ ਦਾ ਫੈਸਲਾ ਡਰਾਅ ਰਾਹੀਂ ਕੀਤਾ ਜਾਵੇਗਾ ਅਤੇ ਹਰ ਰੋਜ਼ ਹਰੇਕ ਦਰਸ਼ਕਾਂ ਨੂੰ 9 ਦਿਨਾਂ ਲਈ ਲੱਕੀ ਕੂਪਨ ਜਾਰੀ ਕੀਤੇ ਜਾਣਗੇ, ਜਦਕਿ ਪਹਿਲੇ ਮੈਚ ਵਾਲੇ ਦਿਨ ਖਿਡਾਰੀਆਂ/ਅਧਿਕਾਰੀਆਂ ਨੂੰ ਲੱਕੀ ਕੂਪਨ ਦਿੱਤੇ ਜਾਣਗੇ।  ਇਹ ਮੈਚ ਸਟੇਡੀਅਮ ਵਿੱਚ ਫਲੱਡ ਲਾਈਟਾਂ ਹੇਠ ਖੇਡੇ ਜਾਣਗੇ ਅਤੇ ਦਰਸ਼ਕਾਂ ਦਾ ਦਾਖਲਾ ਮੁਫ਼ਤ ਹੋਵੇਗਾ । ਖਿਡਾਰੀਆਂ ਤੇ ਅਧਿਕਾਰੀਆਂ ਦੇ ਰਹਿਣ-ਸਹਿਣ, ਟਰਾਂਸਪੋਰਟ, ਸੁਰੱਖਿਆ, ਮੈਡੀਕਲ ਆਦਿ ਦੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਸੁਸਾਇਟੀ ਦੇ ਅਵੇਤਨੀ ਸਕੱਤਰ ਸ੍ਰੀ ਰਣਬੀਰ ਸਿੰਘ ਟੁੱਟ ਨੇ ਦੱਸਿਆ ਕਿ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦਾ ਕ੍ਰਮਵਾਰ 3 ਅਤੇ 4 ਨਵੰਬਰ ਨੂੰ ਪੀ.ਟੀ.ਸੀ. ਚੈਨਲਾਂ ‘ਤੇ ਲਾਈਵ ਟੈਲੀਕਾਸਟ ਕਰਨ ਦੇ ਪ੍ਰਬੰਧ ਕੀਤੇ ਗਏ ਹਨ।  ਆਲ ਇੰਡੀਆ ਰੇਡੀਓ, ਜਲੰਧਰ ਫਾਈਨਲ ਮੈਚ ਦੀ ‘ਬਾਲ-ਟੂ-ਬਾਲ’ ਰਨਿੰਗ ਕੁਮੈਂਟਰੀ ਵੀ ਰੀਲੇਅ ਕਰੇਗਾ।  ਟੂਰਨਾਮੈਂਟ ਦੇ ਅੰਤਿਮ ਦਿਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿੱਥੇ 3 ਨਵੰਬਰ ਨੂੰ ਸ਼ਾਮ 4.00 ਵਜੇ ਤੋਂ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਲੋਕ ਗਾਇਕ ਬੱਬੂ ਮਾਨ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆਪਣੀ ਲਾਈਵ ਪੇਸ਼ਕਾਰੀ ਦੇਣਗੇ।  ਸ੍ਰੀ ਟੁੱਟ ਨੇ ਅੱਗੇ ਕਿਹਾ ਕਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਸਹੂਲਤ ਲਈ ਇੱਕ ਪੂਰਾ ਮੀਡੀਆ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ।

 ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਸ: ਲਖਵਿੰਦਰ ਪਾਲ ਸਿੰਘ ਖਹਿਰਾ ਅਨੁਸਾਰ ਇਸ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਸ਼ਾਮ 5.45 ਵਜੇ ਟੂਰਨਾਮੈਂਟ ਦਾ ਉਦਘਾਟਨ ਕਰਨਗੇ ਜਦਕਿ ਸ੍ਰੀ ਪਿਯੂਸ ਮਿੱਤਲ, ਸੀ.ਜੀ.ਐਮ (ਰਿਟੇਲ ਸੇਲ), ਇੰਡੀਅਨ ਆਇਲ ਸਮੇਤ ਸਥਾਨਕ ਵਿਧਾਇਕ ਟੂਰਨਾਮੈਂਟ ਦੌਰਾਨ ਮਹਿਮਾਨ ਵਜੋਂ ਸ਼ਿਰਕਤ ਕਰਨਗੇ।  ਉਦਘਾਟਨੀ ਮੈਚ ਇੰਡੀਅਨ ਨੇਵੀ ਮੁੰਬਈ ਅਤੇ ਐਫ਼.ਸੀ.ਆਈ. ਨਵੀਂ ਦਿੱਲੀ ਵਿਚਕਾਰ ਖੇਡਿਆ ਜਾਵੇਗਾ

Show More

Related Articles

Leave a Reply

Your email address will not be published. Required fields are marked *

Close