Canada

ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਮਹਿੰਦਰਪਾਲ ਸਿੰਘ ਪਾਲ ਦਾ ਕਾਵਿ ਸੰਗ੍ਰਹਿ ‘ਤ੍ਰਿਵੇਣੀ’ ਕੀਤਾ ਗਿਆ ਲੋਕ ਅਰਪਣ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੋਸੋ ਹਾਲ ਵਿੱਚ ਸਾਹਿਤ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਨਾਲ ਹੋਈ

ਫ਼ਲਸਤੀਨ ਅਤੇ ਇਜ਼ਰਾਈਲ ਵਿਚਲੀਆਂ ਅਣਮਨੁੱਖੀ ਘਟਨਾਵਾਂ ਦੀ ਨਿੰਦਿਆ ਅਤੇ ਖੇਦ ਪ੍ਰਗਟਾਉਂਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ ਗੋਰਾ, ਲੇਖਕ ਜਸਵਿੰਦਰ ਸਿੰਘ ਰੁਪਾਲ ਅਤੇ ਡਾ: ਪਰਮਜੀਤ ਕੌਰ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ।
ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਗੁਰਚਰਨ ਸਿੰਘ ਹੇਹਰ ਨੇ ‘ਜਿੰਦਗੀਏ ਬੋਲ ਤੂੰ ਕਿਤਾਬ ਬਣਕੇ’ ਤੇ ਪਰਮਿੰਦਰ ਰਮਨ ਨੇ ‘ਆਦਮੀ ਅਧੂਰਾ ਰਹਿ ਗਿਆ’ ਕਵਿਤਾਵਾਂ ਸੁਣਾਈਆਂ
ਕਾਵਿ ਸੰਗ੍ਰਹਿ ਤੇ ਚਰਚਾ
‘ਜਿਥੇ ਜਨਮ ਲਿਆ ਮੈਂ ਹੈ ਉਸ ਥਾਂ ਵਰਗੀ
ਇਹ ਮੇਰੇ ਪੰਜਾਬ ਦੇ ਪਿੰਡ ਗਰਾਂ ਵਰਗੀ
ਕਿਓਂ ਨਾ ਯਾਰੋ ਮੈਂ ਇਸਦਾ ਸਤਿਕਾਰ ਕਰਾਂ
ਇਹ ਪੰਜਾਬੀ ਬੋਲੀ ਹੈ ਮੇਰੀ ਮਾਂ ਵਰਗੀ ‘
ਪਾਲ ਦੀ ਕਵਿਤਾ ਦਾ ਇਹ ਸ਼ੇਅਰ ਸੁਣਾ ਕੇ ਸ਼ੁਰੂ ਕੀਤੀ |
ਇਸ ਤੋਂ ਬਾਅਦ ਪਰਮਜੀਤ ਸਿੰਘ ਭੰਗੂ ਨੇ ‘ਆ ਉਡੀਏ ਅਕਾਸ਼ ਦੇ ਅੰਦਰ , ਉੱਚੀ ਮਾਰ ਉਡਾਰੀ’ ਅਤੇ ਸੁਖਵਿੰਦਰ ਤੂਰ ਨੇ ਬਣ ਕੇ ਕਾਫਲਾ ਤੁਰ ਪਿਆ ਹੈ ਦੇਸ਼ ਦਾ ਅੱਜ ਕਿਸਾਨ’ ਇਸੇ ਕਿਤਾਬ ਵਿਚੋਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਅੰਦਰ ਜੋਸ਼ ਭਰ ਦਿੱਤਾ | ਸੰਖੇਪ ਵਿਚ ਪਰਚਾ ਪੜਦਿਆਂ ਜ਼ੋਰਾਵਰ ਬਾਂਸਲ ਨੇ ਕਿਹਾ ਕਿ ਲੇਖਕ ਦੀ ਕਵਿਤਾ ਮਾਨਵਤਾ ਦੀ ਗੱਲ ਕਰਦੀ ਹੈ | ਤ੍ਰਿਵੇਣੀ ਵਿਚੋਂ ਹੀ ਗੁਰਚਰਨ ਕੌਰ ਥਿੰਦ ਨੇ ਪਹਿਲਾਂ ਉਹਨਾਂ ਨੇ ਸਾਨੂੰ ਲੁੱਟਿਆ ਕਵਿਤਾ ਸੁਣਾ ਕੇ ਕਿਹਾ ਕਿ ਇਹ ਸੰਗ੍ਰਹਿ ਕਵਿਤਾਵਾਂ ਗ਼ਜ਼ਲਾਂ ਤੇ ਰੁਬਾਈਆਂ ਦਾ ਸੰਗਮ ਹੈ | ਜਸਬੀਰ ਚਾਹਲ ਜੀ ਨੇ ਕਿਤਾਬ ਦੀ ਡੂੰਘਾਈ ਨਾਲ ਪੜਚੋਲ ਵਿਚੋਂ ‘ਪਿਆਰ ਦਾ ਹਾਂ ਮੈਂ ਪੁਜਾਰੀ ‘ ਕਵਿਤਾ ਦੀ ਖੂਬ ਪ੍ਰਸ਼ੰਸਾ ਕੀਤੀ | ਬਲਜਿੰਦਰ ਸੰਘਾ ਨੇ ਕਿਤਾਬ ਤੇ ਵਿਸਥਾਰ ਨਾਲ ਪਰਚਾ ਪੜਦਿਆਂ ਕਿਹਾ ਕਿ ਜਿਥੇ ਲੇਖਕ ਦੀਆਂ ਕਵਿਤਾਵਾਂ ਪਿਆਰ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਨੇ ਉਥੇ ਇਨਕਲਾਬੀ ਵੀ ਹਨ | ਕਿਸਾਨੀ ਸੰਘਰਸ਼ ਸਮੇਂ ਉਸਦੀਆਂ ਲਿਖੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਇਸ ਦੀ ਹਾਮੀ ਭਰਦੀਆਂ ਹਨ | ਇਸਤੋਂ ਬਾਅਦ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ
ਚਾਹ ਦੀ ਬ੍ਰੇਕ ਤੋਂ ਬਾਅਦ ਬੱਚੇ ਸਿਦਕ ਸਿੰਘ ਗਰੇਵਾਲ ਤੇ ਬੱਚੀ ਨੂਰ ਕੌਰ ਗਰੇਵਾਲ ਨੇ ਬਹੁਤ ਹੀ ਪਿਆਰੀਆਂ ਕਵਿਤਾਵਾਂ ਸੁਣਾਈਆਂ ਤੇ ਸਭਾ ਨੇ ਬੱਚਿਆਂ ਦਾ ਸਨਮਾਨ ਕੀਤਾ | ਸਰਬਣ ਸਿੰਘ ਸੰਧੂ ਨੇ ਵਿਅੰਗਮਈ ਕਵਿਤਾ ਸੁਣਾਕੇ ਸਭਨੂੰ ਹੱਸਣ ਲਈ ਮਜ਼ਬੂਰ ਕਰ ਦਿੱਤਾ | ਉਪਰੰਤ ਡਾਕਟਰ ਸੁਖਵਿੰਦਰ ਸਿੰਘ ਬਰਾੜ ਨੇ ਸਿਹਤ ਸੰਬੰਧੀ ਬਹੁਤ ਫਾਇਦੇਮੰਦ ਨੁਸਖੇ ਦੱਸੇ | ਇਸ ਤੋਂ ਬਾਅਦ ਗੁਰਦੀਸ਼ ਕੌਰ ਗਰੇਵਾਲ ਅਤੇ ਡਾਕਟਰ ਰਾਜਵੰਤ ਮਾਨ ਨੇ ਆਪੋ ਆਪਣੀਆਂ ਕਿਤਾਬਾਂ ਨਾਲ ਸਰੋਤਿਆਂ ਨੂੰ ਰੂਬਰੂ ਕਰਵਾਇਆ
ਪੰਜਾਬ ਤੋਂ ਆਏ ਲੇਖਕ ਜਸਵਿੰਦਰ ਸਿੰਘ ਰੁਪਾਲ ਨੇ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਸਭਾ ਵੱਲੋਂ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਜਗਦੀਸ਼ ਸਿੰਘ ਚੋਹਕਾ ਨੇ ਕਿਤਾਬਾਂ ਤੇ ਆਲੋਚਨਾ ਦੀ ਜ਼ਰੂਰਤ ਵੱਲ ਜ਼ੋਰ ਦਿੱਤਾ ਅਤੇ ਹੋਰ ਰਚਨਾਵਾਂ ਦੇ ਦੌਰ ਵਿੱਚ ਹਰਪ੍ਰੀਤ ਸਿੰਘ ਗਿੱਲ, ਜੀਰ ਸਿੰਘ ਬਰਾੜ , ਜਸਵੀਰ ਸਿੰਘ ਸਹੋਤਾ , ਰਾਜਿੰਦਰ ਕੌਰ ਚੋਹਕਾ ਅਤੇ ਜਰਨੈਲ ਸਿੰਘ ਤੱਗੜ ਨੇ ਭਾਗ ਲਿਆ | ਕੈਮਰੇ ਦੀ ਡਿਊਟੀ ਰਣਜੀਤ ਸਿੰਘ ਅਤੇ ਚਾਹ ਪਾਣੀ ਦੀ ਸੇਵਾ ਭੈਣ ਗੁਰਮੀਤ ਕੌਰ ਕੁਲਾਰ ਵੱਲੋਂ ਨਿਭਾਈ ਗਈ | ਇਸ ਮੌਕੇ ਸਰਬਜੀਤ ਉੱਪਲ, ਡਿੰਪਲ ਆਨੰਦ , ਗਿਆਨ ਸਿੰਘ ਚੱਠਾ ਦਵਿੰਦਰ ਮਲਹਾਂਸ ਤਰਲੋਚਨ ਸੈਹਬੀਂ ਬਲਤੇਜ ਸਿੰਘ ਰੁਪਾਲ ਤਲਵਿੰਦਰ ਸਿੰਘ ਟੋਨੀ ਅਤੇ ਅਵਤਾਰ ਕੌਰ ਤੱਗੜ ਸ਼ਾਮਿਲ ਸਨ | ਅਖੀਰ ਵਿਚ ਪ੍ਰਧਾਨ ਬਲਵੀਰ ਗੋਰਾ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅਗਲੇਰੀ ਮੀਟਿੰਗ 18 ਨਵੰਬਰ ਨੂੰ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ
ਹੋਰ ਜਾਣਕਾਰੀ ਲਈ
ਬਲਵੀਰ ਗੋਰਾ ਨਾਲ 403 472 2662
ਮੰਗਲ ਚੱਠਾ ਨਾਲ 403 708 1596
ਰਾਬਤਾ ਕੀਤਾ ਜਾ ਸਕਦਾ ਹੈ
ਧੰਨਵਾਦ

Show More

Related Articles

Leave a Reply

Your email address will not be published. Required fields are marked *

Close