International

ਕਿੰਗ ਚਾਰਲਸ III ਦੇ ਜਨਮਦਿਨ ਸਨਮਾਨਾਂ ਦੀ ਸੂਚੀ ‘ਚ ਭਾਰਤੀ ਮੂਲ ਦੇ ਡਾਕਟਰ ਤੇ ਕਾਰੋਬਾਰੀ ਵੀ ਸ਼ਾਮਲ

ਲੰਡਨ : ਕਿੰਗ ਚਾਰਲਸ ਤੀਜੇ ਦੇ ਬ੍ਰਿਟੇਨ ਦੇ ਬਾਦਸ਼ਾਹ ਬਣਨ ਤੋਂ ਬਾਅਦ ਪਹਿਲੀ ਵਾਰ ਜਾਰੀ ਕੀਤੀ ਗਈ ਜਨਮਦਿਨ ਸਨਮਾਨ ਸੂਚੀ ਵਿਚ 40 ਤੋਂ ਵੱਧ ਭਾਰਤੀ ਮੂਲ ਦੇ ਡਾਕਟਰਾਂ, ਕਾਰੋਬਾਰੀਆਂ ਅਤੇ ਕਮਿਊਨਿਟੀ ਆਈਕਨਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਬ੍ਰਿਟਿਸ਼ ਰਾਇਲ ਪੈਲੇਸ ਵਲੋਂ ਜਾਰੀ ਇਕ ਬਿਆਨ ਵਿਚ ਸਾਂਝੀ ਕੀਤੀ ਗਈ ਹੈ।

ਆਕਸਫੋਰਡ ਯੂਨੀਵਰਸਿਟੀ ਵਿਖੇ ਆਕਸਫੋਰਡ ਵੈਕਸੀਨ ਗਰੁੱਪ ‘ਚ ਗਲੋਬਲ ਆਪਰੇਸ਼ਨਜ਼ ਦੀ ਡਾਇਰੈਕਟਰ ਡਾ: ਪਰਵਿੰਦਰ ਕੌਰ ਅਲੀ ਨੂੰ ਕੋਵਿਡ-19 ਦੌਰਾਨ ਟੀਕਾਕਰਨ ਲਈ ਉਨ੍ਹਾਂ ਦੀਆਂ ਸੇਵਾਵਾਂ ਬਦਲੇ ‘ਅਫ਼ੀਸਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ’ (OBE) ਵਜੋਂ ਸਨਮਾਨਤ ਕੀਤਾ ਗਿਆ ਹੈ।
ਕਿੰਗਜ਼ ਕਾਲਜ ਲੰਡਨ ਵਿਖੇ ਰੋਬੋਟਿਕ ਸਰਜਰੀ ਅਤੇ ਯੂਰੋਲੋਜੀਕਲ ਇਨੋਵੇਸ਼ਨ ਦੇ ਪ੍ਰਧਾਨ ਪ੍ਰੋਕਰ ਦਾਸਗੁਪਤਾ ਨੂੰ ਵੀ ਸਰਜਰੀ ਅਤੇ ਵਿਗਿਆਨ ਲਈ ਉਨ੍ਹਾਂ ਦੀਆਂ ਸੇਵਾਵਾਂ ਲਈ ਓ.ਬੀ.ਈ. ਨਾਲ ਸਨਮਾਨਤ ਕੀਤਾ ਗਿਆ ਹੈ।

ਸਨਮਾਨਿਤ ਹੋਣ ਵਾਲੇ ਬ੍ਰਿਟਿਸ਼ ਭਾਰਤੀ ਕਾਰੋਬਾਰੀ ਨੇਤਾਵਾਂ ਵਿਚ ਗ੍ਰਾਂਟ ਥੋਰਨਟਨ ਯੂਕੇ ਐਲਐਲਪੀ ਦੇ ਸਾਂਝੀਦਾਰ ਅਤੇ ਦਖਣੀ ਏਸ਼ੀਆ ਵਪਾਰ ਸਮੂਹ ਦੇ ਮੁਖੀ ਅਨੁਜ ਚੰਦੇ ਸ਼ਾਮਲ ਹਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਲਈ ਅਪਣੀਆਂ ਸੇਵਾਵਾਂ ਲਈ ਓ.ਬੀ.ਈ. ਨਾਲ ਸਨਮਾਨਤ ਕੀਤਾ ਗਿਆ ਹੈ। ਕਾਰੋਬਾਰ ਅਤੇ ਚੈਰਿਟੀ ਲਈ ਸੇਵਾਵਾਂ ਲਈ ਸੋਲ ਕੋਸਮੇਡਿਕਸ ਦੀ ਸੰਸਥਾਪਕ ਹਿਨਾ ਸੋਲੰਕੀ ਨੂੰ ‘ਮੈਂਬਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ’ (MBE) ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਸੂਚੀ ਸ਼ੁੱਕਰਵਾਰ ਰਾਤ ਨੂੰ ਲੰਡਨ ‘ਚ ਬ੍ਰਿਟੇਨ ਦੀ ਸਰਕਾਰ ਨੇ ਜਾਰੀ ਕੀਤੀ।

Show More

Related Articles

Leave a Reply

Your email address will not be published. Required fields are marked *

Close