Sports

​​​​​​​IPL 2019: ਪੰਜਾਬ ਨੇ ਚੇਨਈ ਨੂੰ 6 ਵਿਕੇਟਾਂ ਨਾਲ ਹਰਾਇਆ

ਇੰਡੀਅਨ ਪ੍ਰੀਮੀਅਰ ਲੀਗ (IPL) 2019 ਦਾ 55ਵਾਂ ਮੁਕਾਬਲਾ ਮੋਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕੇਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਜਿੱਤ ਨਾਲ ਆਪਣੇ ਸਫ਼ਰ ਦਾ ਅੰਤ ਕੀਤਾ।
ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੰਲੇਬਾਜ਼ੀ ਕਰਦਿਆਂ ਚੇਨਈ ਸੁਪਰ ਕਿੰਗਜ਼ ਨੇ ਫੈਫ ਡੂ ਪਲੇਸਿਸ ਤੇ ਸੁਰੇਸ਼ ਰੈਨਾ ਦੀਆਂ ਪਾਰੀਆਂ ਕਾਰਨ 20 ਓਵਰਾਂ ਵਿੱਚ 170 ਦੌੜਾਂ ਦਾ ਸਨਮਾਨਿਤ ਸਕੋਰ ਖੜ੍ਹਾ ਕੀਤਾ। ਡੂ ਪਲੇਸਿਸ ਅੱਜ ਕੁਝ ਮੰਦਭਾਗੇ ਰਹੇ ਕਿਉਂਕਿ ਉਹ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ। ਉਹ 55 ਗੇਂਦਾਂ ਵਿੱਚ 10 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 96 ਦੌੜਾਂ ਬਣਾ ਕੇ ਆਊਟ ਹੋਏ।
ਸੁਰੇਸ਼ ਰੈਨਾ ਨੇ 38 ਗੇਂਦਾਂ ਵਿੱਚ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ। ਕਿੰਗਜ਼ ਇਲੈਵਨ ਪੰਜਾਬ ਲਈ ਸੈਮ ਕੁਰੇਨ ਨੇ 3 ਅਤੇ ਮੁਹੰਮਦ ਸ਼ਮੀ ਨੇ 2 ਵਿਕੇਟਾਂ ਲਈਆਂ।
ਇਸ ਦੇ ਜਵਾਬ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਸ਼ੁਰੂਆਤ ਬਹੁਤ ਸ਼ਾਨਦਾਰ ਰਹੀ। ਕੇ.ਐੱਲ ਰਾਹੁਲ ਨੇ ਕ੍ਰਿਸ ਗੇਲ ਨਾਲ ਮਿਲ ਕੇ ਪੰਜਾਬ ਨੂੰ ਤੂਫ਼ਾਨੀ ਸ਼ੁਰੂਆਤ ਦਿੱਤੀ ਤੇ ਪਹਿਲੇ ਵਿਕੇਟ ਲਈ 10.3 ਓਵਰਾਂ ਵਿੱਚ 108 ਦੌੜਾਂ ਜੋੜ ਦਿੱਤੀਆਂ।
ਕੇਐੱਲ ਰਾਹੁਲ ਨੇ ਇਸ ਦੌਰਾਨ ਸਿਰਫ਼ 19 ਗੇਂਦਾਂ ਵਿੱਚ 5 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਆਪਦਾ ਅਰਧ–ਸੈਂਕੜਾ ਮੁਕੰਮਲ ਕੀਤਾ। ਰਾਹੁਲ 71 ਦੌੜਾਂ ਬਣਾ ਕੇ ਆਊਟ ਹੋਏ। ਪੰਜਾਬ ਦੀ ਟੀਮ ਨੇ 18 ਓਵਰਾਂ ਵਿੱਚ 4 ਵਿਕੇਟਾਂ ਉੱਤੇ 174 ਦੌੜਾਂ ਬਣਾ ਕੇ ਮੈਚ ਛੇ ਵਿਕੇਟਾਂ ਨਾਲ ਜਿੱਤ ਲਿਆ।

Show More

Related Articles

Leave a Reply

Your email address will not be published. Required fields are marked *

Close