National

ਭਾਰਤ ਦੀ ਅਰਥ–ਵਿਵਸਥਾ ਡਾ. ਮਨਮੋਹਨ ਸਿੰਘ ਵੇਲੇ ਹੀ ਮੰਦੀ ਹੋਈ: ਅਰੁਣ ਜੇਟਲੀ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਅੱਜ ਪਹਿਲਾਂ ਕੀਤੇ ਗਏ ਸਿਆਸੀ ਹਮਲੇ ਦਾ ਜਵਾਬ ਦਿੰਦਿਆਂ ਦੇਸ਼ ਦੇ ਖ਼ਜ਼ਾਨਾ ਮੰਤਰੀ ਅਰੁਣ ਜੇਟਲੀ ਨੇ ਕਿਹਾ ਹੈ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੀ ਸਨ, ਜੋ ਮੰਦੀ ਅਰਥ–ਵਿਵਸਥਾ ਆਪਣੇ ਪਿੱਛੇ ਛੱਡ ਕੇ ਗਏ ਸਨ। ਦਰਅਸਲ, ਡਾ. ਮਨਮੋਹਨ ਸਿੰਘ ਨੇ ਅੱਜ ਪਹਿਲਾਂ ਪੀਟੀਆਈ ਨੂੰ ਦਿੱਤੇ ਇੰਟਰਵਿਊ ਦੌਰਾਨ ਆਖਿਆ ਸੀ ਕਿ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੈ। ਸ੍ਰੀ ਜੇਟਲੀ ਨੇ ਅੱਜ ਇੱਕ ਤੋਂ ਬਾਅਦ ਇੱਕ ਟਵੀਟ ਕਰ ਕੇ ਡਾ. ਮਨਮੋਹਨ ਸਿੰਘ ਦੇ ਸਿਆਸੀ ਹਮਲਿਆਂ ਦੇ ਜਵਾਬ ਦੇਣ ਦਾ ਜਤਨ ਕੀਤਾ। ਉਨ੍ਹਾਂ ਕਿਹਾ ਕਿ ਸਾਲ 2014 ਦੌਰਾਨ ਡਾ. ਮਨਮੋਹਨ ਸਿੰਘ ਹੀ ਦੇਸ਼ ਨੂੰ ਆਰਥਿਕ ਮੰਦਹਾਲੀ ਵਿੱਚ ਛੱਡ ਕੇ ਗਏ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਡਾ. ਮਨਮੋਹਨ ਸਿੰਘ ਨੇ ਮਾੜੀ ਅਰਥ ਵਿਵਸਥਾ ਤੇ ਭ੍ਰਿਸ਼ਟਾਚਾਰ ਹੀ ਤੋਹਫ਼ੇ ਵਜੋਂ ਦਿੱਤੇ ਸਨ।ਸ੍ਰੀ ਜੇਟਲੀ ਨੇ ਕਿਹਾ ਕਿ ਸਿਰਫ਼ ਡਾ. ਮਨਮੋਹਨ ਸਿੰਘ ਕਾਰਨ ਹੀ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਗਿਣਤੀ ਪਿਛਲੀ ਲੋਕ ਸਭਾ ਵਿੱਚ ਇੰਨੀ ਘੱਟ ਹੋ ਗਈ ਸੀ, ਜਿੰਨੀ ਕਿ ਪਹਿਲਾਂ ਕਦੇ ਵੀ ਨਹੀਂ ਹੋਈ ਸੀ।ਸ੍ਰੀ ਜੇਟਲੀ ਨੇ ਆਪਣੇ ਇੱਕ ਹੋਰ ਟਵੀਟ ਰਾਹੀਂ ਕਿਹਾ – ‘ਜਦੋਂ ਇੱਕ ਅਰਥ–ਸ਼ਾਸਤਰੀ ਸਿਆਸੀ ਆਗੂ ਬਣ ਜਾਂਦਾ ਹੈ, ਤਾਂ ਉਹ ਅਰਥ–ਸ਼ਾਸਤਰ ਤੇ ਸਿਆਸਤ ਦੋਵਾਂ ਨੂੰ ਹੀ ਭੁਲਾ ਬੈਠਦਾ ਹੈ।’

Show More

Related Articles

Leave a Reply

Your email address will not be published. Required fields are marked *

Close