Punjab
ਨੌਜਵਾਨ ਨੇ ਪੁੱਛ ਲਿਆ ਕੁਝ ਔਖਾ ਸੁਆਲ ਤੇ ਬੀਬੀ ਭੱਠਲ ਨੇ ਮਾਰਿਆ ਥੱਪੜ
ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿਲੋਂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਪਿੰਡਾਂ ਦੇ ਦੌਰੇ ਕੀਤੇ। ਅੱਜ ਪਿੰਡ ਬੁਸ਼ਹਰ ’ਚ ਸਥਿਤੀ ਉਸ ਵੇਲੇ ਕੁਝ ਅਜੀਬ ਜਿਹੀ ਬਣ ਗਈ, ਜਦੋਂ ਇੱਕ ਨੌਜਵਾਨ ਨੇ ਬੀਬੀ ਭੱਠਲ ਤੋਂ ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਕੀਤੇ ਵਿਕਾਸ ਕਾਰਜਾਂ ਬਾਰੇ ਸੁਆਲ ਪੁੱਛ ਲਿਆ।ਬੀਬੀ ਭੱਠਲ ਤਾਂ ਪਹਿਲਾਂ ਹੀ ਉਸ ਦੇ ਸੁਆਲਾਂ ਦਾ ਜੁਆਬ ਦੇਣ ਤੋਂ ਮਨ੍ਹਾ ਕਰ ਰਹੇ ਸਨ। ਜਦੋਂ ਨੌਜਵਾਨ ਨੂੰ ਕੋਈ ਜਵਾਬ ਨਾ ਮਿਲਿਆ, ਤਾਂ ਉਸ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।ਇਸ ‘ਤੇ ਬੀਬੀ ਭੱਠਲ ਨੂੰ ਗੁੱਸਾ ਚੜ੍ਹ ਗਿਆ ਤੇ ਉਨ੍ਹਾਂ ਸਟੇਜ ਤੋਂ ਉੱਤਰਦੇ ਸਮੇਂ ਉਸ ਨੌਜਵਾਨ ਦੇ ਥੱਪੜ ਜੜ ਦਿੱਤਾ ਪਰ ਨੌਜਵਾਨ ਨੇ ਨਾਅਰੇਬਾਜ਼ੀ ਜਾਰੀ ਰੱਖੀ।