International

ਕੋਰੋਨਾ ਮਹਾਮਾਰੀ ਕਾਰਨ ਹਜਾਰਾਂ ਵਿਦਿਆਰਥੀਆਂ ਨੇ ਪੜਾਈ ਛੱਡੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਕੋਰੋਨਾ ਮਹਾਮਾਰੀ ਨੇ ਜਿਥੇ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ ਤੇ ਕਾਰੋਬਾਰ ਅਜੇ ਪੱਟੜੀ ਉਪਰ  ਨਹੀਂ ਆਏ ਉਥੇ ਵਿਦਿਆਰਥੀਆਂ ਦੇ ਭਵਿੱਖ ਉਪਰ ਵੀ ਸਵਾਲੀਆ ਚਿਨ ਲਾ ਦਿੱਤਾ ਹੈ। ਹਜਾਰਾਂ ਵਿਦਿਆਰਥੀਆਂ ਨੇ ਪੜਾਈ ਤੋਂ ਮੂੰਹ ਮੋੜ ਲਿਆ ਹੈ। ਅਜਿਹਾ ਇਕ ਦਮ ਨਹੀਂ ਹੋਇਆ ਬਲਕਿ ਪਿਛਲੇ ਇਕ ਸਾਲ ਦੇ ਵੀ ਵਧ ਸਮੇ ਦੌਰਾਨ ਪੜਾਈ ਤੋਂ ਦੂਰ ਰਹਿਣਾ ਕਾਰਨ ਵਿਦਿਆਰਥੀਆਂ ਦਾ ਮੋਹ ਭੰਗ ਹੋ ਗਿਆ ਹੈ। ਪਿਛਲੇ ਸਾਲਾਂ ਦੌਰਾਨ ਅਮਰੀਕਾ ਵਿਚ ਬੱਚਿਆਂ ਦੇ ਸਕੂਲ ਛੱਡਣ ਦੀ ਦਰ ਵਿਚ ਵੱਡੀ ਪੱਧਰ ‘ਤੇ ਗਿਰਾਵਟ ਆਈ ਸੀ। ਅਮਰੀਕਾ ਦੇ ਸਿਖਿਆ ਵਿਭਾਗ ਅਨੁਸਾਰ 2006 ਵਿਚ ਹਾਈ ਸਕੂਲਾਂ ਵਿਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਜਿਹੜੀ ਦਰ 10% ਸੀ ਉਹ 2018 ਵਿਚ ਘਟ ਕੇ 5% ਦੇ ਆਸ ਪਾਸ ਰਹਿ ਗਈ ਸੀ। ਹਾਲਾਂ ਕਿ ਇਸ ਸਾਲ ਦੇ ਸਕੂਲ ਛੱਡਣ ਦੇ ਅੰਕੜੇ ਅਜੇ ਜਾਰੀ ਨਹੀਂ ਹੋਏ ਪਰੰਤੂ ਦੇਸ਼ ਭਰ ਦੇ ਸਕੂਲਾਂ ਦੀ ਜੋ ਸਥਿੱਤੀ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਵਿਦਿਆਰਥੀਆਂ ਵੱਲੋਂ ਸਕੂਲ ਛੱਡਣ ਦੀ ਦਰ ਬਹੁਤ ਜਿਆਦਾ ਹੋ ਗਈ ਹੈ। ਸਕੂਲਾਂ ਵਿਚ ਦਾਖਲੇ ਵੱਡੀ ਪੱਧਰ ਉਪਰ ਘਟੇ ਹਨ। ਸਿਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੌਰਾਨ ਦੂਰ ਦੂਰਾਡੇ ਬੈਠੇ ਵਿਦਿਆਰਥੀਆਂ ਨਾਲ ਨਿਰੰਤਰ ਸੰਪਰਕ ਰਖਕੇ ਉਨਾਂ ਨੂੰ ਪੜਾਉਣਾ ਜਰੂਰੀ ਸੀ। ਇਹ ਉਹ ਵਿਦਿਆਰਥੀ ਸਨ ਜਿਨਾਂ ਨੂੰ ਆਨ ਲਾਈਨ ਪੜਾਈ ਵਿਚ ਮੁਸ਼ਕਿਲ ਆ ਰਹੀ ਸੀ। ਜਦੋਂ ਇਸ  ਸਾਲ ਸਕੂਲਾਂ ਦੀ ਸ਼ੁਰੂਆਤ ਹੋਈ ਤਾਂ ਕੁਝ ਜਿਲਿਆਂ ਵਿਚ ਅਧਿਆਪਕਾਂ ਵੱਲੋਂ ਨਿੱਜੀ ਤੌਰ ‘ਤੇ ਸਕੂਲਾਂ ਵਿਚ ਪੜਾਉਣ ਤੋਂ ਨਾਂਹ ਕਰ ਦਿੱਤੀ ਗਈ । ਪਿਛਲੇ ਸਾਲ ਦਸੰਬਰ ਵਿਚ ਵਾਇਰਸ ਦਾ ਪ੍ਰਕੋਪ ਵਧ ਜਾਣ ਕਾਰਨ ਸਕੂਲ ਫਿਰ ਬੰਦ ਕਰਨੇ ਪਏ। ਜਿਨਾਂ ਵਿਦਿਆਰਥੀਆਂ ਕੋਲ  ਇੰਟਰਨੈੱਟ ਦੀ ਸਹੂਲਤ ਨਹੀਂ ਹੈ ਉਹ ਤਾਂ ਬਿਲਕੁੱਲ ਹੀ ਅਲੱਗ ਥਲੱਗ ਪੈ ਗਏ ਹਨ। ਅਜਿਹੇ ਵਿਚ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਪੜਨ ਲਈ ਪ੍ਰੇਰਤ ਕਰਨਾ ਇਕ ਵੱਡੀ ਸਮੱਸਿਆ ਹੈ।

Show More

Related Articles

Leave a Reply

Your email address will not be published. Required fields are marked *

Close