International

ਡੋਨਾਲਡ ਟਰੰਪ ਆਖਰੀ ਕਾਨੂੰਨੀ ਲੜਾਈ ਵੀ ਹਾਰਿਆ , ਸੁਪਰੀਮ ਕੋਰਟ ਨੇ ਟਰੰਪ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਕੀਤਾ ਇਨਕਾਰ

ਸੈਕਰਾਮੈਂਟੋ   (ਹੁਸਨ ਲੜੋਆ ਬੰਗਾ)-ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਸਾਲ ਦੀਆਂ ਚੋਣਾਂ ਦੇ ਨਤੀਜੇ ਉਲਟਾਉਣ ਦੀ ਆਖਰੀ ਕੋਸ਼ਿਸ਼ ਵਜੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਦੇ ਨਿਰਨੇ ਨਾਲ ਨਵੰਬਰ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਚਲਦਾ ਆ ਰਿਹਾ ‘ਕਾਨੂੰਨੀ ਨਾਟਕ’ ਖਤਮ ਹੋ ਗਿਆ ਹੈ। ਟਰੰਪ ਦੇ ਵਕੀਲਾਂ ਨੇ ਵਿਸਕਾਨਸਿਨ ਦੀਆਂ 2,21,000 ਵੋਟਾਂ ਨੂੰ ਚੁਣੌਤੀ ਦਿੱਤੀ ਸੀ ਜੋ ਕੋਰੋਨਾ ਵਾਇਰਸ ਦੇ ਚਲਦਿਆਂ ਵੋਟਰਾਂ ਵੱਲੋਂ ਬਕਸਿਆਂ ਵਿਚ ਪਾਈਆਂ ਗਈਆਂ ਸਨ। ਟਰੰਪ ਦੇ ਵਕੀਲਾਂ ਦੀ ਦਲੀਲ ਸੀ ਕਿ ਚੋਣ ਅਧਿਕਾਰੀਆਂ ਨੇ ਬਕਸਿਆਂ ਵਿਚ ਵੋਟਾਂ ਪਾਉਣ ਦੀ ਇਜਾਜ਼ਤ ਦੇ ਕੇ ਗਲਤੀ ਕੀਤੀ ਹੈ। ਸੁਪਰੀਮ ਕੋਰਟ ਵਿਚ ਕੰਜ਼ਰਵੇਟਿਵ ਜੱਜਾਂ ਦਾ 6-3 ਨਾਲ ਬਹੁਮਤ ਹੈ। ਇਨਾਂ ਵਿਚੋਂ 3 ਜੱਜ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਨਿਯੁਕਤ ਕੀਤੇ ਗਏ ਸਨ। ਟਰੰਪ ਨੂੰ ਆਸ ਸੀ ਕਿ ਜੱਜ ਉਸ ਦੇ ਹੱਕ ਵਿਚ ਨਿਰਨਾ ਦੇ ਸਕਦੇ ਹਨ ਪਰੰਤੂ ਉਸ ਨੂੰ ਨਿਰਾਸ਼ਤਾ ਦਾ ਮੂੰਹ ਵੇਖਣਾ ਪਿਆ ਹੈ। ਇਥੇ ਜਿਕਰਯੋਗ ਹੈ ਕਿ ਹਾਈਕੋਰਟ ਪਹਿਲਾਂ ਹੀ ਚੋਣ ਨਤੀਜੇ ਉਲਟਾਉਣ ਸਬੰਧੀ ਟਰੰਪ ਸਮਰਥਕਾਂ ਵੱਲੋਂ ਦਾਇਰ ਪਟੀਸ਼ਨਾਂ ਰੱਦ ਕਰ ਚੁੱਕੀ ਹੈ। ਟਰੰਪ ਦੇ ਬੁਲਾਰੇ ਨੇ ਸੁਪਰੀਮ ਕੋਰਟ ਦੇ ਨਿਰਨੇ ਉਪਰ ਕੋਈ ਟਿਪਣੀ ਨਹੀਂ ਕੀਤੀ ਹੈ।

Show More

Related Articles

Leave a Reply

Your email address will not be published. Required fields are marked *

Close