International

ਚੀਨ ‘ਚ ਫੈਲਿਆ ਜਾਨਲੇਵਾ ਵਾਇਰਸ, ਭਾਰਤੀ ਹਵਾਈ ਅੱਡਿਆਂ ‘ਤੇ ਅਲਰਟ ਜਾਰੀ

ਚੀਨ ‘ਚ ਇੱਕ ਖਤਰਨਾਕ ਜਾਨਲੇਵਾ ਵਾਇਰਲ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ। ਇਸ ਵਾਇਰਸ ਦੇ ਭਾਰਤ ਸਮੇਤ ਦੁਨੀਆਂ ਭਰ ‘ਚ ਫੈਲਣ ਦੀ ਸੰਭਾਵਨਾ ਬਣੀ ਹੋਈ ਹੈ। ਹੁਣ ਤਕ ਇਹ ਵਾਇਰਸ 50 ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕਾ ਹੈ। ਇਨ੍ਹਾਂ ‘ਚੋਂ 7 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਵਾਇਰਸ ਦਾ ਨਾਂ ਕੋਰੋਨੋਵਾਇਰਸ ਹੈ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਦਿੱਲੀ, ਮੁੰਬਈ ਅਤੇ ਕੋਲਕਾਤਾ ਹਵਾਈ ਅੱਡੇ ‘ਤੇ ਯਾਤਰੀਆਂ ਲਈ ਹਾਈ ਅਲਰਟ ਜਾਰੀ ਕੀਤਾ ਹੈ। ਚੀਨ ਤੋਂ ਭਾਰਤ ਆਉਣ ਵਾਲੇ ਕੌਮਾਂਤਰੀ ਸੈਲਾਨੀਆਂ ਨੂੰ ਸਿਹਤ ਮੰਤਰਾਲੇ ਨੇ ਬਕਾਇਦਾ ਥਰਮਲ ਸਕੈਨਰ ਜ਼ਰੀਏ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲੇ ਨੇ ਚੀਨ ਜਾਣ ਵਾਲੇ ਅਤੇ ਉੱਥੋਂ ਆਉਣ ਵਾਲੇ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।ਦਰਅਸਲ ਕੋਰੋਨੋਵਾਇਰਸ ਕਾਰਨ ਚੀਨ ਦੇ ਸ਼ਹਿਰ ਵੁਹਾਨ ‘ਚ ਬੀਤੀ 5 ਜਨਵਰੀ ਨੂੰ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਵਿਸ਼ਵ ਸਿਹਤ ਸੰਗਠਨ ਮੁਤਾਬਕ ਵਾਇਰਸ ਅਜੇ ਵਿਕਸਿਤ ਹੋ ਰਿਹਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਾਇਰਸ ਸੀ-ਫੂਡ ਨਾਲ ਜੁੜਿਆ ਹੈ। ਇਹ ਵਾਇਰਸ ਊਠ, ਬਿੱਲੀ ਅਤੇ ਚਮਗਾਦੜ ਸਮੇਤ ਕਈ ਪਸ਼ੂਆਂ ‘ਚ ਪ੍ਰਵੇਸ਼ ਕਰ ਰਿਹਾ ਹੈ। ਅਜਿਹੀ ਸਥਿਤੀ ‘ਚ ਪਸ਼ੂਆਂ ਅਤੇ ਮਨੁੱਖਾਂ ਨੂੰ ਵੀ ਵਾਇਰਸ ਪ੍ਰਭਾਵਿਤ ਕਰ ਸਕਦਾ ਹੈ। ਜਾਪਾਨ ‘ਚ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ। ਉਹ ਵਿਅਕਤੀ ਵੀਰਵਾਰ ਨੂੰ ਵੁਹਾਨ ਤੋਂ ਵਾਪਸ ਜਾਪਾਨ ਪਰਤਿਆ ਸੀ। ਦੱਸ ਦੇਈਏ ਕਿ ਵੁਹਾਨ ‘ਚ 500 ਭਾਰਤੀ ਵਿਦਿਆਰਥੀ ਹਨ। ਜ਼ਿਆਦਾਤਰ ਵੁਹਾਨ ਸ਼ਹਿਰ ‘ਚ ਮੈਡੀਕਲ ਯੂਨੀਵਰਸਿਟੀਆਂ ‘ਚ ਪੜ੍ਹਾਈ ਕਰ ਰਹੇ ਹਨ। ਭਾਰਤੀ ਵਿਦਿਆਰਥੀ ਨਵੇਂ ਸਾਲ ਦੀਆਂ ਛੱਟੀਆਂ ਦੌਰਾਨ ਚੀਨ ਤੋਂ ਆਏ ਅਤੇ ਵਾਪਸ ਪਰਤੇ ਹੋ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close