Canada

ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾਊਂਡੇਸ਼ਨ ਵੱਲੋਂ 23ਵਾਂ ਗਦਰੀ ਬਾਬਿਆਂ ਦਾ ਮੇਲਾ ਦਾ ਪੋਸਟਰ ਰਿਲੀਜ਼ ਕੀਤਾ

4 ਅਗਸਤ ਨੂੰ ਮਹਾਨ ਕਵੀ ਦਰਬਾਰ, 5 ਅਗਸਤ ਨੂੰ ਮੇਲਾ ਮਾਵਾਂ ਧੀਆਂ ਦਾ ਅਤੇ 6 ਅਗਸਤ ਨੂੰ ਖੁੱਲ੍ਹਾ ਅਖਾੜਾ ਲੱਗੇਗਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾਊਂਡੇਸ਼ਨ ਵੱਲੋਂ 23ਵਾਂ ਗਦਰੀ ਬਾਬਿਆਂ ਦਾ ਮੇਲਾ ਇਸ ਸਾਲ ਮਿਤੀ 4, 5 ਅਤੇ 6 ਅਗਸਤ ਨੂੰ ਬੜੀ ਧੂਮਧਾਮ ਦੇ ਨਾਲ ਪ੍ਰੇਰੀ ਵਿੰਡ ਦੀਆਂ ਖੁੱਲ੍ਹੀਆਂ ਗਰਾਉਂਡਾਂ ਵਿਚ ਕਰਵਾਇਆ ਜਾ ਰਿਹਾ ਹੈ। ਬੀਤੇ ਐਤਵਾਰ ਨੂੰ ਸੰਸਥਾ ਦੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਮੇਲੇ ਦਾ ਪੋਸਟਰ ਬੀਕਾਨੇਰ ਰੈਸਟੋਰੈਂਟ ਵਿਖੇ ਰਿਲੀਜ਼ ਕੀਤਾ ਗਿਆ ਜਿਸ ਵਿਚ ਸਮਾਜਿਕ ਅਤੇ ਸਿਆਸੀ ਖੇਤਰ ਦੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਫਾਊਂਡੇਸ਼ਨ ਦੇ ਸੰਸਥਾਪਕ ਅਤੇ ਦੇਸ ਪੰਜਾਬ ਟਾਈਮਜ਼ ਦੇ ਮੁੱਖ ਸੰਪਾਦਕ ਸ. ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸਾਲ 23ਵਾਂ ਗਦਰੀ ਬਾਬਿਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਸੰਬੰਧੀ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਮੇਲੇ ਦੀ ਸ਼ੁਰੂਆਤ 4 ਅਗਸਤ ਦਿਨ ਐਤਵਾਰ ਨੂੰ ਮਹਾਨ ਕਵੀ ਦਰਬਾਰ ਦੇ ਨਾਲ ਹੋਵੇਗੀ ਜਿਸ ਵਿਚ ਦੇਸ਼-ਵਿਦੇਸ਼ ਤੋਂ ਪ੍ਰਸਿੱਧ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। 5 ਅਗਸਤ ਦਿਨ ਸ਼ਨੀਵਾਰ ਨੂੰ ਮੇਲਾ ਮਾਵਾਂ ਧੀਆਂ ਦਾ ਪ੍ਰੇਰੀ ਵਿੰਡਜ਼ ਦੀਆਂ ਖੁੱਲ੍ਹੀਆਂ ਗਰਾਉਂਡਾਂ ਵਿਚ ਹੋਵੇਗਾ ਅਤੇ ਐਤਵਾਰ ਨੂੰ ਖੁੱਲ੍ਹਾ ਅਖਾੜਾ 6 ਅਗਸਤ ਨੂੰ ਹੋਵੇਗਾ ਜਿਸ ਵਿਚ ਮਸ਼ਹੂਰ ਗਾਕਿ ਪੰਜਾਬ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਨਗੇ। ਸਮੂਹ ਮੇਲਾ ਕਮੇਟੀ ਵੱਲੋਂ ਸਭ ਨੂੰ ਇਸ ਮੇਲੇ ਵਿਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

Close