Sports

ਅੰਬਾਤੀ ਰਾਇਡੂ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

ਮੌਜੂਦਾ ਵਿਸ਼ਵ ਕੱਪ ਲਈ ਅਣਦੇਖੀ ਤੋਂ ਬਾਅਦ ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।  ਬੀਸੀਸੀਆਈ ਦੇ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਆਂਧਰਾ ਦੇ ਇਸ 33 ਸਾਲਾ ਖਿਡਾਰੀ ਨੂੰ ਬਰਤਾਨੀਆ ਵਿੱਚ ਚੱਲ ਰਹੀ ਵਿਸ਼ਵ ਕੱਪ ਲਈ ਅਧਿਕਾਰਤ ਤੌਰ ‘ਤੇ ਸੂਚੀ ਵਿੱਚ ਰੱਖਿਆ ਗਿਆ ਸੀ ਪਰ ਉਸ ਨੂੰ ਆਲ ਰਾਊਂਡਰ ਵਿਜੈ ਸ਼ੰਕਰ ਦੀ ਸੱਟ ਲੱਗਣ ਤੋਂ ਬਾਅਦ ਵੀ ਉਸ ਦੀ ਅਣਵੇਖੀ ਕੀਤੀ ਗਈ। ਇਸ ਖਿਡਾਰੀ ਨੇ ਹਾਲੇ ਤੱਕ ਅਧਿਕਾਰਤ ਘੋਸ਼ਣਾ ਨਹੀਂ ਕੀਤਾ ਪਰ ਬੀਸੀਸੀਆਈ ਦੇ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਉਸ ਨੇ ਇਸ ਫ਼ੈਸਲੇ ਨਾਲ ਬੀ.ਸੀ.ਸੀ.ਆਈ ਨੂੰ ਜਾਣੂ ਕਰਵਾ ਦਿੱਤਾ ਹੈ। ਰਾਇਡੂ ਨੇ ਭਾਰਤ ਲਈ 55 ਇੱਕ ਰੋਜ਼ਾ ਖੇਡਦੇ ਹੋਏ 47.05 ਦੀ ਔਸਤ ਨਾਲ 1694 ਦੌੜਾਂ ਬਣਾਈਆਂ ਹਨ। ਇਹ ਖਿਡਾਰੀ ਕਦੇ ਟੈਸਟ ਟੀਮ ਵਿੱਚ ਥਾਂ ਨਹੀਂ ਬਣਿਆ ਸਕਿਆ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਉਹ ਸੁਰਖ਼ੀਆਂ ਵਿੱਚ ਬਣਿਆ ਹੋਇਆ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਮਹੀਨੇ ਪਹਿਲਾਂ ਚੌਥੇ ਸਥਾਨ ਲਈ ਐਲਾਨ ਕੀਤਾ ਸੀ ਪਰ ਰਾਇਡੂ ਨੂੰ ਟੂਰਨਾਮੈਂਟ ਲਈ ਚੁਣਿਆ ਫਾਈਨਲ ਟੀਮ ਵਿਚ ਨਜ਼ਰਅੰਦਾਜ਼ ਕੀਤਾ ਸੀ ਅਤੇ ਸ਼ੰਕਰ ਨੂੰ ਚੁਣਿਆ ਗਿਆ ਸੀ।ਮੁੱਖ ਚੋਣਕਾਰ ਐਮ ਐਸ ਕੇ ਪ੍ਰਸਾਦ ਨੇ ਇਸ ਫ਼ੈਸਲੇ ਨੂੰ ਸਹੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ, ਰਾਇਡੂ ਨੇ ਇਸ ਬਿਆਨ ਬਾਰੇ ਮਜ਼ਾਕ ਉਡਾਉਂਦੇ ਹੋਏ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ, “ਵਿਸ਼ਵ ਕੱਪ ਲਈ ਥ੍ਰੀ ਡੀ ਚਸਮੇ ਦਾ ਆਰਡਰ ਦਿਓ। ਘਰੇਲੂ ਸਰਕਟ ਵਿੱਚ ਸਾਥੀ ਕ੍ਰਿਕਟਰਾਂ ਨਾਲ ਕਈ ਵਾਰ ਅਤੇ ਇਥੋਂ ਤੱਕ ਮੈਚ ਅਧਿਕਾਰੀਆਂ ਨਾਲ ਝੜਪ ਕਾਰਨ ਰਾਇਡੂ ਦਾ ਅਕਸ ਤੁਨਕਮਿਜਾਜ ਖਿਡਾਰੀ ਦੀ ਬਣ ਗਈ ਹੈ।

Show More

Related Articles

Leave a Reply

Your email address will not be published. Required fields are marked *

Close