International

ਚੀਨ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਵਾਲੇ ਵਿਗਿਆਨੀ ‘ਤੇ ਲੱਗਾ ਭ੍ਰਿਸ਼ਟਾਚਾਰ ਦਾ ਦੋਸ਼

ਸਾਲ 2020 ਵਿਚ ਜਦੋਂ ਕੋਰੋਨਾ ਚੋਟੀ ‘ਤੇ ਸੀ ਉਦੋਂ ਪਹਿਲੀ ਕੋਵਿਡ-19 ਵੈਕਸੀਨ ਬਣਾਉਣ ਵਾਲੇ ਚੀਨ ਦੇ ਇਕ ਟੌਪ ਦੇ ਸਾਇੰਸਦਾਨ ਨੂੰ ਸੰਸਦ ਤੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਬਰਖਾਸਤ ਕਰ ਦਿੱਤਾ ਗਿਆ ਹੈ। ਚੀਨ ਨੈਸ਼ਨਲ ਫਾਰਮਾਸਿਊਟੀਕਲ ਗਰੁੱਪ ਦੇ ਚੇਅਰਮੈਨ ਯਾਂਗ ਸ਼ਿਆਓਮਿੰਗ ‘ਤੇ ਕਾਨੂੰਨ ਦੇ ਉਲੰਘਣ ਅਤੇ ਕਰੱਪਸ਼ਨ ਦੇ ਦੋਸ਼ ਲਗਾਏ ਗਏ ਹਨ। ਇਸ ਦੇ ਨਾਲ ਯਾਂਗ ਦੀ ਨੈਸ਼ਨਲ ਪੀਪਲਸ ਕਾਂਗਰਸ ਦੀ ਮੈਂਬਰਸ਼ਿਪ ਵੀ ਖਤਮ ਹੋ ਗਈ ਹੈ। ਯਾਂਗ ਇਕ ਨਾਮੀ ਰਿਸਰਚਰ ਹੈ, ਜੋ CNBG ਦੀ ਕਮਾਨ ਸੰਭਾਲ ਚੁੱਕੇ ਹਨ। ਇਹ ਸਰਕਾਰੀ ਕੰਪਨੀ ਸਿਨੋਫਾਰਮ ਦੀ ਵੈਕਸੀਨ ਸਬਸਡਿਅਰੀ ਹੈ। ਉਨ੍ਹਾਂ ਨੇ ਸਿਨੋਫਾਰਮ BBIBP-CorV ਵੈਕਸੀਨ ਦੀ ਇਕ ਟੀਮ ਦੀ ਅਗਵਾਈ ਕੀਤੀ ਸੀ ਜਿਸ ਨੇ ਚੀਨ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਈ ਸੀ।

ਮਾਰਚ 2020 ਵਿਚ ਪਹਿਲੀ ਵਾਰ ਚੀਨ ਦੇ ਵੂਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਹੌਲੀ-ਹੌਲੀ ਪੂਰੇ ਵਿਸ਼ਵ ਵਿਚ ਫੈਲ ਗਿਆ ਤੇ ਲੱਖਾਂ ਲੋਕਾਂ ਦੀ ਮੌਤ ਹੋ ਗਈ। ਯਾਂਗ ਦੀ ਪਹਿਲਾਂ ਤੋਂ ਹੀ ਪਾਰਟੀ ਦੀ ਅਨੁਸ਼ਾਸਨਾਤਮਕ ਸੰਸਥਾ ਕੇਂਦਰੀ ਅਨੁਸ਼ਾਸਨ ਖੋ ਕਮਿਸ਼ਨ ਜਾਂਚ ਕਰ ਰਿਹਾ ਹੈ। ਸਿਨੋਫਾਰਮ ਸ਼ਾਟ ਤੇ ਸਿਨੋਵੈਕ ਬਾਇਓਟੈੱਕ ਦੀ ਕੋਰੋਨਾਵੈਕ ਕੋਰੋਨਾ ਲਈ ਸਭ ਤੋਂ ਵੱਧ ਇਸਤੇਮਾਲ ਕੀਤੀ ਗਈ ਵੈਕਸੀਨ ਸੀ ਤੇ ਇਨ੍ਹਾਂ ਨੂੰ ਕਾਫੀ ਤਾਦਾਦ ਵਿਚ ਚੀਨ ਤੋਂ ਬਾਹਰ ਐਕਸਪੋਰਟ ਵੀ ਕੀਤਾ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close