International
ਕੋਵਿਡ-19 ਵੈਕਸੀਨ ਕੋਵਿਸ਼ੀਲਡ ਖੂਨ ਦੇ ਜੰਮਣ ਵਰਗੇ ਸਾਈਡ ਇਫੈਕਟਾਂ ਦਾ ਕਾਰਨ ਬਣ ਸਕਦੀ : ਕੰਪਨੀ
ਕੋਰੋਨਾ ਵਾਇਰਸ ਨੂੰ ਰੋਕਣ ਲਈ ਵਰਤੀ ਗਈ ਵੈਕਸੀਨ ਦੇ ਕਾਰਨ ਸਾਈਡ ਇਫੈਕਟ ਦੇ ਕਈ ਦਾਅਵਿਆਂ ਦੇ ਵਿਚਾਲੇ ਕੋਵਿਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਐਸਟ੍ਰਾਜੇਨੇਕਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਕੰਪਨੀ ਨੇ ਅਦਾਲਤ ‘ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ‘ਚ ਪਹਿਲੀ ਵਾਰ ਮੰਨਿਆ ਹੈ ਕਿ ਕੋਵਿਡ-19 ਵੈਕਸੀਨ ਖੂਨ ਦੇ ਜੰਮਣ ਵਰਗੇ ਸਾਈਡ ਇਫੈਕਟਾਂ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਸਾਈਡ ਇਫੈਕਟਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ।
ਇੱਕ ਬ੍ਰਿਟਿਸ਼ ਅਖਬਾਰ ਦੀ ਰਿਪੋਰਟ ਮੁਤਾਬਕ ਕਈ ਪਰਿਵਾਰਾਂ ਨੇ ਕੋਰੋਨਾ ਵੈਕਸੀਨ ਨਾਲ ਹੋਣ ਵਾਲੇ ਨੁਕਸਾਨ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ, ਜਿਸ ਤੋਂ ਬਾਅਦ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਕਿ ਇਹ ਟੀਕਾ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।