Entertainment

Kabir Singh ਦੀ ਸਫ਼ਲਤਾ ਤੋਂ ਬਾਅਦ Shahid Kapoor ਫ਼ਿਲਮ ਦੀ ਲੈਣਗੇ ਇੰਨੇ ਕਰੋੜ ਫੀਸ

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ (Shahid Kapoor) ਫ਼ਿਲਮ ‘ਕਬੀਰ ਸਿੰਘ’ (Kabir Singh) ਦੀ ਸਫ਼ਲਤਾ ਤੋਂ ਬਾਅਦ ਹੁਣ 21 ਕਰੋੜ ਦੀ ਫੀਸ ਲੈਣ ਜਾ ਰਹੇ ਹਨ। ਸ਼ਾਹਿਦ ਦੀ ਫ਼ਿਲਮ ‘ਕਰੀਬ ਸਿੰਘ’ ਨੇ ਬਾਕਸ ਆਫਿਸ ਉੱਤੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਫ਼ਿਲਮ ਨੇ ਬਾਕਸ ਆਫਿਸ ‘ਤੇ 190 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ। ਕਬੀਰ ਸਿੰਘ ਦੀ ਸਫ਼ਲਤਾ ਨਾਲ ਸ਼ਾਹਿਦ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਹੈ। ਉਨ੍ਹਾਂ ਨੇ ‘ਕਬੀਰ ਸਿੰਘ’ ਦੇ ਬਲਾਕਬੱਸਟਰ ਹੋਣ ਤੋਂ ਬਾਅਦ ਆਪਣੀ ਫ਼ੀਸ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਉਹ ਇਕ ਫ਼ਿਲਮ ਲਈ 10-12 ਕਰੋੜ ਰੁਪਏ ਲੈਂਦਾ ਸਨ ਜਦਕਿ ਹੁਣ ਇਕ ਫ਼ਿਲਮ ਲਈ 21 ਕਰੋੜ ਰੁਪਏ ਲੈਣਗੇ। ਕਬੀਰ ਸਿੰਘ ਦੀ ਸਫ਼ਲਤਾ ਤੋਂ ਬਾਅਦ ਇੰਡਸਟਰੀ ਵਿੱਚ ਸ਼ਾਹਿਦ ਅਚਾਨਕ ਸਾਹਿਦ ਕਪੂਰ ਦੀ ਮੰਗ ਕਾਫੀ ਵੱਧ ਗਈ ਹੈ। ਉਨ੍ਹਾਂ ਨੇ ਕਈ ਸਾਰੀ ਵੱਡੀਆਂ ਫ਼ਿਲਮਾਂ ਦੇ ਆਫਰ ਮਿਲਣ ਲੱਗੇ ਹਨ। ਸ਼ਾਹਿਦ ਹੁਣ ਇੱਕ ਫ਼ਿਲਮ ਲਈ ਕਰੀਬ 21 ਕਰੋੜ ਰੁਪਏ ਚਾਰਜ ਕਰਨਗੇ। ਕਬੀਰ ਸਿੰਘ ਦੇ ਪ੍ਰਮੋਸ਼ਨ ਦੌਰਾਨ, ਸ਼ਾਹਿਦ ਨੇ ਦੱਸਿਆ ਸੀ ਉਸ ਕੋਲ ਅੱਗੇ ਕੋਈ ਹੋਰ ਫ਼ਿਲਮ ਨਹੀਂ ਹੈ। ਉਹ ਇਹ ਫ਼ਿਲਮ ਕਰਨ ਤੋਂ ਬਾਅਦ ਖ਼ਾਲੀ ਹਨ।

Show More

Related Articles

Leave a Reply

Your email address will not be published. Required fields are marked *

Close