International

ਅਮਰੀਕਾ ’ਚ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ

ਨਿਊਯਾਰਕ- ਅਮਰੀਕਾ ਵਿੱਚ ਮਰੀਜ਼ਾਂ ਨਾਲ ਧੋਖਾਧੜੀ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਕੋਰਟ ਨੇ ਰਮੇਸ਼ ਬਾਲਵਾਨੀ ਨੂੰ ਲਗਭਗ 12 ਕੇਸਾਂ ਵਿੱਚ ਦੋਸ਼ੀ ਪਾਇਆ ਅਤੇ ਹਰ ਦੋਸ਼ ਲਈ ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਸਸਤੀ ਅਤੇ ਸਟੀਕ ਖ਼ੂਨ ਜਾਂਚ ਦਾ ਦਾਅਵਾ ਕਰਨ ਵਾਲੀ ਹੈਲਥਕੇਅਰ ਕੰਪਨੀ ਥੇਰਾਨੋਸ ਦੀ ਸੰਸਥਾਪਕ ਅਤੇ ਸੀ ਈ ਓ ਐਲਿਜ਼ਾਬੈਥ ਹੋਲਮੇਸ ਦੇ ਸਾਬਕਾ ਕਾਰੋਬਾਰੀ ਸਾਂਝੀਦਾਰ ਰਮੇਸ਼ ਬਾਲਵਾਨੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਜਿਊਰੀ ਨੇ ਕੰਪਨੀ ਦੇ ਸਾਬਕਾ ਸੀ.ਈ.ੳ ਰਮੇਸ਼ ਬਾਲਵਾਨੀ ਨੂੰ ਤਕਰੀਬਨ 12 ਕੇਸਾਂ ਵਿੱਚ ਦੋਸ਼ੀ ਪਾਇਆ ਅਤੇ ਹਰ ਦੋਸ਼ ਲਈ ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਐਲਿਜ਼ਾਬੈਥ ਹੋਲਮੇਸ ਨੂੰ ਨਿਵੇਸ਼ਕਾਂ ਨਾਲ ਧੋਖਾਧੜੀ ਦਾ ਪਹਿਲਾਂ ਹੀ ਦੋਸ਼ੀ ਪਾਇਆ ਜਾ ਚੁੱਕਾ ਹੈ। ਐਲਿਜ਼ਾਬੈਥ ਨੇ ਸੰਨ 2003 ਵਿੱਚ ਥੇਰਾਨੋਸ ਦੀ ਸਥਾਪਨਾ ਕੀਤੀ ਸੀ। 2015 ਵਿੱਚ ਵਾਲ ਸਟ੍ਰੀਟ ਜਨਰਲ ਨੇ ਥੇਰਾਨੋਸ ਤਕਨੀਕ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close