Canada

ਕੈਲਗਰੀ ਵਿਚ ਮਸਜਿਦ ਵਿਚ ਚਾਕੂ ਨਾਲ ਹਮਲਾ ਕਰਨ ਵਾਲੇ ਸ਼ੱਕੀ ਨੂੰ ਪੁਲਸ ਨੇ ਕੀਤਾ ਗਿ੍ਰਫਤਾਰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਅਕਰਮ ਜੋਮਾ ਇਸਲਾਮਿਕ ਸੈਂਟਰ ਵਿਚ ਇਕ ਆਦਮੀ ਚਾਕੂ ਲੈ ਕੇ ਦਾਖਲ ਹੋ ਗਿਆ ਸੀ ਅਤੇ ਉਸ ਨੇ ਮਸਜਿਦ ਵਿਚ ਪ੍ਰਾਥਨਾ ਕਰ ਰਹੇ ਲੋਕਾਂ ਨੂੰ ਚਾਕੂ ਮਾਰਿਆ। ਉਸ ਵਿਅਕਤੀ ਨੂੰ ਕੈਲਗਰੀ ਪੁਲਸ ਨੇ ਗਿ੍ਰਫਤਾਰ ਕਰ ਲਿਆ ਗਿਆ ਹੈ। ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਕਿ ਉਸ ਨੇ ਅਜਿਹੀ ਘਟਨਾ ਨੂੰ ਅੰਜ਼ਾਮ ਕਿਉਂ ਦਿੱਤਾ। ਪੁਲਸ ਇਸ ਪਿੱਛੇ ਨਫਰਤੀ ਹਿੰਸਾ ਦੇ ਪਹਿਲੂ ਨੂੰ ਵੀ ਜਾਂਚ ਰਹੀ ਹੈ।
ਮਸਜਿਦ ਵਿਚ ਲੱਗੇ ਸੀ. ਸੀ.ਟੀ. ਵੀ. ਕੈਮਰੇ ਸਾਰੀ ਘਟਨਾ ਕੈਦ ਹੋ ਚੁੱਕੀ ਹੈ। ਇਕ ਵਿਅਕਤੀ ਨੇ ਦੱਸਿਆ ਕਿ ਉਹ ਪ੍ਰਾਰਥਨਾ ਕਰ ਰਹੇ ਸੀ ਕਿ ਉਕਤ ਵਿਅਕਤੀ ਚਾਕੂ ਲੈ ਕੇ ਦਾਖਲ ਹੋ ਗਿਆ ਅਤੇ ਪ੍ਰਾਰਥਨਾ ਕਰ ਰਹੇ ਲੋਕਾਂ ’ਤੇ ਹਮਲਾ ਕਰਨ ਲੱਗਾ।

Show More

Related Articles

Leave a Reply

Your email address will not be published. Required fields are marked *

Close