Canada

ਬੱਚਿਆਂ ਦੇ ਸ਼ੋਸ਼ਣ ਮਾਮਲੇ ਵਿਚ ਗਿ੍ਰਫਤਾਰ ਦੋ ਵਿਅਕਤੀਆਂ ਦੇ ਮਾਮਲੇ ਵਿਚ ਆਇਆ ਨਵਾਂ ਮੋੜ

ਪੁਲਸ ਵੱਲੋਂ ਹੋਰ ਵਧੇਰੇ ਪੀੜਤਾਂ ਦੇ ਸ਼ੋਸ਼ਣ ਦੀ ਸੰਭਾਵਨਾ, ਅੱਗੇ ਆਉਣ ਦੀ ਕੀਤੀ ਅਪੀਲ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਬੀਤੇ ਸਾਲ ਅਕਤੂਬਰ ਮਹੀਨੇ ਵਿਚ ਬੱਚਿਆਂ ਦੇ ਨਾਲ ਜਿਣਸੀ ਸ਼ੋਸ਼ਨ ਦੇ ਦੋਸ਼ ਵਿਚ ਫੜੇ ਗਏ ਦੋ ਵਿਅਕਤੀਆਂ ਨੂੰ ਪੁਲਸ ਨੇ ਗਿ੍ਰਫਤਾਰ ਕੀਤਾ ਸੀ। ਹੁਣ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਇਸ ਮਾਮਲੇ ਵਿਚ ਵਧੇਰੇ ਪੀੜਤ ਸ਼ਾਮਲ ਹਨ ਅਤੇ ਪੁਲਸ ਨੇ ਉਨ੍ਹਾਂ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮ (ਐਨ. ਈ. ਆਰ. ਟੀ.) ਇੰਟਰਨੈਟ ਚਾਈਲਡ ਸ਼ੋਸ਼ਣ (ਆਈ. ਸੀ. ਈ.) ਯੂਨਿਟ ਦੇ ਮੈਂਬਰਾਂ ਨੇ 26 ਅਕਤੂਬਰ 2020 ਨੂੰ ਦੋ ਵਿਅਕਤੀਆਂ ਨੂੰ ਨਾਬਾਲਗ ਲੜਕੀਆਂ ਦੇ ਸ਼ੋਸ਼ਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਸੀ।
ਪਰ ਪੁਲਸ ਵੱਲੋੋਂ ਦੋਸ਼ੀਆਂ ਦੇ ਕੰਪਿਊਟਰ ਦੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਪੀੜਤ ਦੋ ਤੋਂ ਵੀ ਜ਼ਿਆਦਾ ਹੋ ਸਕਦੇ ਹਨ। ਆਈ. ਸੀ. ਈ. ਸਟਾਫ ਦੇ ਸਰਜਟ ਡੋÇਨਿਕ ਮੇਹਯੁ ਦਾ ਕਹਿਣਾ ਹੈ ਕਿ ਅਸÄ ਉਮੀਦ ਕਰਦੇ ਹਾਂ ਕਿ ਉਹ ਲੋਕ ਹਿੰਮਤ ਕਰਕੇ ਅੱਗੇ ਆਉਣ ਅਤੇ ਹੋਰ ਲੜਕੀਆਂ ਨੂੰ ਆਪਣਾ ਸ਼ਿਕਾਰ ਹੋਣ ਤੋਂ ਰੋਕਣ ਵਿਚ ਸਹਾਇਤਾ ਕਰਨ।

Show More

Related Articles

Leave a Reply

Your email address will not be published. Required fields are marked *

Close