Canada

ਕੈਨੇਡਾ ਨੂੰ ਫਾਈਜ਼ਰ ਵੱਲੋਂ ਹਰ ਹਫਤੇ 2 ਮਿਲੀਅਨ ਵੈਕਸੀਨ ਦੀ ਸਪਲਾਈ ਦਿੱਤੀ ਜਾਵੇਗੀ : ਟਰੂਡੋ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਅਗਲੇ ਹਫਤੇ ਤੋਂ ਫਾਈਜ਼ਰ ਵੱਲੋਂ ਕੈਨੇਡਾ ਨੂੰ ਦਿੱਤੀ ਜਾਣ ਵਾਲੀ ਕੋਵਿਡ-19 ਵੈਕਸੀਨ ਦੀ ਸਪਲਾਈ ਹਫਤੇ ਵਿੱਚ ਦੋ ਮਿਲੀਅਨ ਕਰ ਦਿੱਤੀ ਜਾਵੇਗੀ।
ਟਰੂਡੋ ਨੇ ਆਖਿਆ ਕਿ ਇਸ ਨਾਲ ਸਾਡੀਆਂ ਕੋਸਿ਼ਸ਼ਾਂ ਨੂੰ ਹੋਰ ਬਲ ਮਿਲੇਗਾ। ਅਸੀਂ ਜਲਦ ਤੋਂ ਜਲਦ ਕੈਨੇਡੀਅਨਾਂ ਤੱਕ ਇਹ ਡੋਜ਼ਾਂ ਪਹੁੰਚਾਉਣ ਲਈ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ।ਸ਼ੁੱਕਰਵਾਰ ਤੇ ਜੂਨ ਦੇ ਪਹਿਲੇ ਹਫਤੇ ਦਰਮਿਆਨ ਕੈਨੇਡਾ ਨੂੰ ਵੈਕਸੀਨ ਦੀਆਂ 15 ਮਿਲੀਅਨ ਡੋਜ਼ਾਂ ਹਾਸਲ ਹੋਣਗੀਆਂ।
ਮਹਾਂਮਾਰੀ ਦੌਰਾਨ ਟਰੰਪ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਐਕਸਪੋਰਟ ਨਿਯੰਤਰਣ ਸਬੰਧੀ ਕਦਮਾਂ ਕਾਰਨ ਬੰਦ ਪਏ ਅਮਰੀਕੀ ਪਲਾਂਟਸ ਕਾਰਨ ਫਾਈਜ਼ਰ ਬੈਲਜੀਅਮ ਤੋਂ ਵੀ ਕੈਨੇਡਾ ਨੂੰ ਡੋਜ਼ਾਂ ਭੇਜਦੀ ਰਹੀ ਹੈ।ਇਸ ਤਬਦੀਲੀ ਨਾਲ ਕੈਨੇਡਾ ਦੀਆਂ ਪਹਿਲਾਂ ਤੋਂ ਹੀ ਪਲੈਨਡ ਡਲਿਵਰੀਜ਼ ਉੱਤੇ ਕੋਈ ਅਸਰ ਨਹੀੰ ਪਵੇਗਾ। ਭਾਵ ਮਈ ਵਿੱਚ ਵੀ ਕੈਨੇਡਾ ਨੂੰ ਹਰ ਹਫਤੇ ਪਹਿਲਾਂ ਵਾਂਗ 2 ਮਿਲੀਅਨ ਡੋਜ਼ਾਂ ਤੇ ਜੂਨ ਵਿੱਚ 2·4 ਮਿਲੀਅਨ ਡੋਜ਼ਾਂ ਪ੍ਰਤੀ ਹਫਤਾ ਮਿਲਦੀਆਂ ਰਹਿਣਗੀਆਂ।
ਅਮਰੀਕਾ ਨੇ ਵੈਕਸੀਨ ਦੇ ਉੱਤੇ ਲੱਗੀਆਂ ਪਿਛਲੀਆਂ ਪਾਬੰਦੀਆਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਨੂੰ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਨੇ 20 ਮਿਲੀਅਨ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਸ਼ੌਟਸ ਹਾਸਲ ਕਰਨ ਲਈ ਪੈਸੇ ਤਾਂ ਪਹਿਲਾਂ ਹੀ ਦਿੱਤੇ ਹੋਏ ਹਨ ਪਰ ਅਜੇ ਤੱਕ ਇਹ ਡੋਜ਼ਾਂ ਉਨ੍ਹਾਂ ਨੂੰ ਨਹੀਂ ਮਿਲੀਆਂ।
ਇਸ ਦੌਰਾਨ ਓਨਟਾਰੀਓ ਸਰਕਾਰ ਨੇ ਟਰੂਡੋ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਮਰੀਕਾ ਤੋਂ ਜ਼ਮੀਨੀ ਰਸਤੇ ਆਉਣ ਵਾਲੇ ਟਰੈਵਲਰਜ਼ ਨੂੰ ਤਿੰਨ ਦਿਨਾਂ ਲਈ ਲਾਜ਼ਮੀ ਤੌਰ ਉੱਤੇ ਹੋਟਲ ਕੁਆਰਨਟੀਨ ਕਰਨਾ ਲਾਜ਼ਮੀ ਬਣਾਇਆ ਜਾਵੇ।
ਇਹ ਨਿਯਮ ਇਸ ਸਮੇਂ ਸਿਰਫ ਏਅਰ ਟਰੈਵਲਰਜ਼ ਲਈ ਹੀ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਇਹ ਖਬਰਾਂ ਵੀ ਮਿਲ ਰਹੀਆਂ ਹਨ ਕਿ ਕੌਮਾਂਤਰੀ ਟਰੈਵਲਰਜ਼ ਨੇੜਲੇ ਅਮਰੀਕੀ ਏਅਰਪੋਰਟਸ ਉੱਤੇ ਰਿਟਰਨ ਫਲਾਈਟਜ਼ ਬੁੱਕ ਕਰਵਾ ਰਹੇ ਹਨ ਤੇ ਏਅਰ ਟਰੈਵਲਰਜ਼ ਲਈ ਕੈਨੇਡਾ ਦੇ ਲਾਜ਼ਮੀ ਹੋਟਲ ਕੁਆਰਨਟੀਨ ਨਿਯਮ ਤੋਂ ਬਚਣ ਲਈ ਜ਼ਮੀਨੀ ਰਸਤੇ ਰਾਹੀਂ ਕੈਨੇਡਾ ਦਾਖਲ ਹੋ ਰਹੇ ਹਨ।
ਟਰੂਡੋ ਨੇ ਦੱਸਿਆ ਕਿ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਵਿਦਿਆਰਥੀਆਂ ਦੇ ਕੌਮਾਂਤਰੀ ਐਰਾਈਵਲ ਨੂੰ ਮੁਲਤਵੀ ਕਰਨ ਦੀ ਵੀ ਬੇਨਤੀ ਕੀਤੀ ਹੈ। ਟਰੂਡੋ ਨੇ ਇਹ ਵੀ ਮੰਨਿਆ ਕਿ ਅਲਬਰਟਾ ਵਿੱਚ ਵੀਰਵਾਰ ਨੂੰ ਕੋਵਿਡ-19 ਕੇਸ ਸੱਭ ਤੋਂ ਵੱਧ ਗਿਣਤੀ ਵਿੱਚ ਆਏ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋੜ ਪੈਣ ਉੱਤੇ ਅਲਬਰਟਾ ਦੀ ਮਦਦ ਕਰਨ ਲਈ ਫੈਡਰਲ ਸਰਕਾਰ ਤਿਆਰ ਹੈ।

Show More

Related Articles

Leave a Reply

Your email address will not be published. Required fields are marked *

Close