National

ਬੀਜੇਪੀ ਵਰਕਰਾਂ ਦੀ ਮੰਚ ‘ਤੇ ਕੁਰਸੀ ਦੀ ਲੜਾਈ, ਇਕ-ਦੂਜੇ ਨੂੰ ਕੱਢੀਆਂ ਗਾਲ੍ਹਾਂ ਤੇ ਹੋਈ ਕੁੱਟਮਾਰ

ਕੰਨੌਜ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਵਿਚ ਸਰਗਰਮੀ ਤੇਜ਼ ਹੋ ਗਈ। ਹਰ ਦਿਨ ਸੂਬੇ ਵਿਚ ਕਈ ਰੈਲੀਆਂ ਅਤੇ ਜਨਸਭਾ ਹੋ ਰਹੀ ਹੈ। ਅਜਿਹੇ ਵਿਚ ਵਿਰੋਧੀਆਂ ਨੂੰ ਜਵਾਬ ਦੇਣ ਦੀ ਥਾਂ ਬੁੱਧਵਾਰ ਨੂੰ ਬੀਜੇਪੀ ਕਾਰਕੁੰਨ ਆਪਸ ਵਿਚ ਹੀ ਭਿੜ ਗਏ। ਮੰਚ ‘ਤੇ ਬੈਠਣ ਨੂੰ ਲੈ ਕੇ ਅਜਿਹਾ ਬਵਾਲ ਹੋਇਆ ਕਿ ਲੋਕ ਇਕ ਦੂਜੇ ‘ਤੇ ਟੁੱਟ ਪਏ ਅਤੇ ਕੁੱਟਮਾਰ ਕਰਨ ਲੱਗੇ। ਦਰਅਸਲ ਇਹ ਘਟਨਾ ਕੰਨੌਜ ਵਿਚ ਬੀਜੇਪੀ ਦੇ ਜਨਵਿਸ਼ਵਾਸ ਯਾਤਰਾ ਦੌਰਾਨ ਹੋਈ। ਵਿਧਾਨ ਸਭਾ ਖੇਤਰ ਦੇ ਨਹਿਰੂ ਕਾਲਜ ਵਿਚ ਜਨ ਵਿਸ਼ਵਾਸ ਯਾਤਰਾ ਦੇ ਤਹਿਤ ਜਨਸਭਾ ਲਈ ਮੰਚ ਤਿਆਰ ਕੀਤਾ ਗਿਆ ਸੀ।ਮੌਜੂਦਾ ਵਿਧਾਇਕ ਅਤੇ ਬੀਜੇਪੀ ਜ਼ਿਲਾ ਉਪ ਪ੍ਰਧਾਨ ਦੇ ਹਮਾਇਤੀਆਂ ਵਿਚ ਮੰਚ ‘ਤੇ ਬੈਠਣ ਨੂੰ ਲੈ ਕੇ ਵਿਵਾਦ ਹੋ ਗਿਆ। ਮੌਜੂਦਾ ਬੀਜੇਪੀ ਵਿਧਾਇਕਾ ਅਰਚਨਾ ਪਾਂਡੇ ਦੇ ਹਮਾਇਤੀਆਂ ‘ਤੇ ਬੀਜੇਪੀ ਜ਼ਿਲਾ ਉਪ ਪ੍ਰਧਾਨ ਅਤੇ ਉਨ੍ਹਾਂ ਦੇ ਹਮਾਇਤੀਆਂ ‘ਤੇ ਹਮਲਾ ਕਰਨ ਦਾ ਦੋਸ਼ ਹੈ। ਨਗਰ ਵਿਚ ਰੈਲੀ ਤੋਂ ਬਾਅਦ ਨਹਿਰੂ ਮਹਾਵਿਦਿਆਲੇ ਵਿਚ ਜਨਸਭਾ ਦਾ ਆਯੋਜਨ ਕੀਤਾ ਗਿਆ ਸੀ। ਮੰਚ ‘ਤੇ ਬੈਠਣ ਨੂੰ ਲੈ ਕੇ ਵਿਧਾਇਕਾ ਦੇ ਹਮਾਇਤੀਆਂ ਅਤੇ ਜ਼ਿਲਾ ਉਪ ਪ੍ਰਧਾਨ ਦੇ ਹਮਾਇਤੀਆਂ ਵਿਚਾਲੇ ਵਿਵਾਦ ਹੋਇਆ। ਸਥਾਨਕ ਬੀਜੇਪੀ ਨੇਤਾ ਦ੍ਰਿਵੇਦੀ ਤੋਂ ਮੰਚ ‘ਤੇ ਬੈਠਣ ਨੂੰ ਲੈ ਕੇ ਇਹ ਨੋਕਝੋਕ ਸ਼ੁਰੂ ਹੋਈ ਸੀ। ਮਾਮਲੇ ਨੇ ਇੰਨਾ ਤੂਲ ਫੜ ਲਿਆ ਕਿ ਗਾਲ੍ਹਮੰਦਾ ਦੇ ਨਾਲ ਹੱਥੋਪਾਈ ਵੀ ਸ਼ੁਰੂ ਹੋ ਗਈ। ਇਸ ਨਾਲ ਉਥੇ ਕੁਝ ਸਮੇਂ ਲਈ ਅਫਰਾਤਫਰੀ ਮਚ ਗਈ।

Show More

Related Articles

Leave a Reply

Your email address will not be published. Required fields are marked *

Close