National

ਰਿਲਾਇੰਸ ਇੰਡਸਟਰੀਜ਼ ਦੀ ਕਮਾਨ ਛੱਡਣਗੇ ਮੁਕੇਸ਼ ਅੰਬਾਨੀ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਗਰੁੱਪ ਦੇ ਉਤਰਾਧਿਕਾਰੀ ਦੇ ਮਸਲੇ ‘ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਲੀਡਰਸ਼ਿਪ ਲਈ ਤਿਆਰ ਹੈ। ਆਕਾਸ਼, ਈਸ਼ਾ ਤੇ ਅਨੰਤ ਸਾਡੇ ਤੋਂ ਬੇਹਤਰ ਪ੍ਰਦਰਸ਼ਨ ਕਰ ਰਹੇ ਹਨ। ਰਿਲਾਇੰਸ ਦੀ ਨੀਂਹ ਰੱਖਣ ਵਾਲੇ ਧੀਰੂਭਾਈ ਅੰਬਾਨੀ ਦੇ ਜਨਮ ਦਿਨ ‘ਤੇ ਮੁਕੇਸ਼ ਅੰਬਾਨੀ ਇੱਕ ਪਰਿਵਾਰਕ ਸਮਾਰੋਹ ਵਿਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਹੁਣ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਹੁਣ ਮੈਂ ਉਤਰਾਧਿਕਾਰੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਚਾਹੁੰਦਾ ਹਾਂ। ਸਾਨੂੰ ਨਵੀਂ ਪੀੜ੍ਹੀ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਮਰੱਥ ਬਣਾਉਣਾ ਚਾਹੀਦਾ। ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਤੇ ਬੈਠ ਕੇ ਤਾੜੀਆਂ ਵਜਾਉਣੀਆਂ ਚਾਹੀਦੀਆਂ ਹਨ ਅੰਬਾਨੀ ਨੇ ਕਿਹਾ, ”ਮੈਂ ਹਰ ਦਿਨ ਰਿਲਾਇੰਸ ਦੇ ਬੱਚਿਆਂ ਦੇ ਜਨੂੰਨ, ਕਮਿਟਮੈਂਟ ਤੇ ਸਮਰਪਣ ਨੂੰ ਦੇਖ ਤੇ ਮਹਿਸੂਸ ਕਰ ਸਕਦਾ ਹਾਂ। ਮੈਂ ਉਨ੍ਹਾਂ ‘ਚ ਉਹੀ ਕਾਬਲੀਅਤ ਦੇਖਦਾ ਹਾਂ, ਜੋ ਮੇਰੇ ਪਿਤਾ ਕੋਲ ਲੱਖਾਂ ਲੋਕਾਂ ਦੇ ਜੀਵਨ ‘ਚ ਤਬਦੀਲੀ ਲਿਆਉਣ ਤੇ ਭਾਰਤ ਦੇ ਵਿਕਾਸ ‘ਚ ਯੋਗਦਾਨ ਦੇਣ ਲਈ ਸੀ।

Show More

Related Articles

Leave a Reply

Your email address will not be published. Required fields are marked *

Close