Canada

ਛੁੱਟੀਆਂ ਦੇ ਸੀਜ਼ਨ ਅਤੇ ਓਮੀਕ੍ਰੋਨ ਦੇ ਖਤਰੇ ਨੂੰ ਦੇਖਦਿਆਂ ਕੈਨੇਡਾ ਵੱਲੋਂ ਤੇਜ਼ ਟੈਸਟਿੰਗ ਕਰਨ ਲਈ ਤਿੰਨ ਕੰਪਨੀਆਂ ਨਾਲ ਕਰਾਰ

ਅਲਬਰਟਾ (ਦੇਸ ਪੰਜਾਬ ਟਾਈਮਜ਼)-  ਆਉਣ ਵਾਲੇ ਹਾਲੀਡੇਅ ਸੀਜ਼ਨ ਅਤੇ ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਜ਼ੋਰ ਫੜ੍ਹਨ ਦੇ ਖਦਸ਼ੇ ਦੇ ਮੱਦੇਨਜ਼ਰ ਫੈਡਰਲ ਸਰਕਾਰ ਨੇ ਤਿੰਨ ਕੰਪਨੀਆਂ ਨਾਲ 631 ਮਿਲੀਅਨ ਡਾਲਰ ਦਾ ਕਾਂਟਰੈਕਟ ਕੀਤਾ ਹੈ ਜਿਹੜੀਆਂ ਬਾਰਡਰ ਉੱਤੇ ਕੋਵਿਡ-19 ਟੈਸਟਿੰਗ ਤੇ ਹੋਰ ਸਕਰੀਨਿੰਗ ਸੇਵਾਵਾਂ ਦੇਣਗੀਆਂ।

ਪਬਲਿਕ ਸਰਵਿਸਿਜ਼ ਤੇ ਪ੍ਰੋਕਿਓਰਮੈਂਟ ਕੈਨੇਡਾ ਨੇ ਦੱਸਿਆ ਕਿ ਸਵਿੱਚ ਹੈਲਥ, ਲਾਈਫਲੈਬਜ਼ ਤੇ ਡਾਇਨਾਕੇਅਰ ਉਹ ਕੰਪਨੀਆਂ ਹਨ ਜਿਹੜੀਆਂ ਏਅਰਪੋਰਟਸ ਤੇ ਜ਼ਮੀਨੀ ਸਰਹੱਦੀ ਲਾਂਘਿਆਂ ਉੱਤੇ ਕੈਨੇਡਾ ਦਾਖਲ ਹੋਣ ਵਾਲੇ ਇੰਟਰਨੈਸ਼ਨਲ ਟਰੈਵਲਰਜ਼ ਦੇ ਟੈਸਟ ਕਰਣਗੀਆਂ। ਡਿਪਾਰਟਮੈਂਟ ਦੀ ਤਰਜ਼ਮਾਨ ਗੈਬ੍ਰੀਅਲ ਲੀਬਫ ਨੇ ਆਖਿਆ ਕਿ ਇਹ ਕੰਪਨੀਆਂ ਟੈਸਟਿੰਗ ਸੇਵਾਵਾਂ ਦੇਣਗੀਆਂ, ਜਿਨ੍ਹਾਂ ਵਿੱਚ ਅਪੁਆਇੰਟਮੈਂਟ ਬੁੱਕ ਕਰਨਾ, ਟੈਸਟ ਕਰਨਾ ਤੇ ਰਿਜ਼ਲਟ ਤਿਆਰ ਕਰਨਾ ਸ਼ਾਮਲ ਹੋਵੇਗਾ।
ਇਸ ਦੇ ਨਾਲ ਹੀ ਇਨ੍ਹਾਂ ਕੰਪਨੀਆਂ ਵੱਲੋਂ ਟੈਂਪਰੇਰੀ ਫੌਰਨ ਵਰਕਰਜ਼, ਰਫਿਊਜੀਜ਼, ਪਨਾਹ ਲੈਣ ਦੇ ਚਾਹਵਾਨਾਂ ਤੇ ਕੌਮਾਂਤਰੀ ਵਿਦਿਆਰਥੀਆਂ ਦੇ ਟੈਸਟ ਵੀ ਕੀਤੇ ਜਾਣਗੇ। ਸਵਿੱਚ ਹੈਲਥ ਵੱਲੋਂ ਓਨਟਾਰੀਓ, ਅਲਬਰਟਾ ਤੇ ਐਟਲਾਂਟਿਕ ਕੈਨੇਡਾ ਵਿੱਚ ਟੈਸਟਿੰਗ ਕੀਤੀ ਜਾਵੇਗੀ। ਇਸ ਲਈ ਕੰਪਨੀ ਨਾਲ 440 ਮਿਲੀਅਨ ਡਾਲਰ ਦੀ ਡੀਲ ਹੋਈ ਹੈ। ਲਾਈਫਲੈਬਜ਼ ਵੱਲੋਂ ਬ੍ਰਿਟਿਸ਼ ਕੋਲੰਬੀਆ, ਸਸਕੈਚਵਨ ਤੇ ਯੂਕੌਨ ਵਿੱਚ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

Show More

Related Articles

Leave a Reply

Your email address will not be published. Required fields are marked *

Close