Canada

ਅਲਬਰਟਾ ਵਿਚ ਸੁਰੱਖਿਅਤ ਡਰੱਗ ਸਪਲਾਈ ਨੀਤੀਆਂ ਨੂੰ ਦੇਖਣ ਲਈ ਵਿਧਾਇਕ ਕਮੇਟੀ ਦਾ ਪ੍ਰਸਤਾਵ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਦੀ ਯੂਨਾਈਟਿਡ ਕੰਜਰਵੇਟਿਵ ਸਰਕਾਰ ਵਿਧਾਇਕਾਂ ਦੀ ਇਕ ਕਮੇਟੀ ਦਾ ਪ੍ਰਸਤਾਵ ਪੇਸ਼ ਕਰ ਰਹੀ ਹੈ ਜੋ ਉਨ੍ਹਾਂ ਲੋਕਾਂ ਨੂੰ ਓਪੀਓਡਜ਼ ਅਤੇ ਹੋਰ ਨਸ਼ਾ ਕਰਨ ਵਾਲੇ ਪਦਾਰਥਾਂ ਦੇ ਕਲੀਨ ਵਰਜ਼ਨ ਦੀ ਪੇਸ਼ਕਸ਼ ਦੇ ਚੰਗੇ ਅਤੇ ਮਾੜੇ ਪ੍ਰਭਾਵਾਂ ਦੀ ਜਾਂਚ ਕਰੇ ਜੋ ਉਨ੍ਹਾਂ ’ਤੇ ਨਿਰਭਰ ਹਨ।
ਸਰਕਾਰ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਸੁਰੱਖਿਅਤ ਸਪਲਾਈ ’ਤੇ ਚੋਣ ਵਿਸ਼ੇਸ਼ ਕਮੇਟੀ ਦੀ ਸਥਾਪਨਾ ਲਈ ਇਕ ਪ੍ਰਸਤਾਵ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਮੈਂਟਲ ਹੈਲਥ ਐਂਡ ਅਡਕਸ਼ਨ ਮਨਿਸਟਰ ਮਾਈਕ ਐਲਿਸ ਨੇ ਸੋਮਵਾਰ ਨੂੰ ਅਲਰਟਾ ਵਿਧਾਨ ਸਭਾ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਕਮੇਟੀ ਸਾਹਮਣੇ ਸਬੂਤ ਪੇਸ਼ ਕੀਤੇ ਜਾਣ ਅਤੇ ਮੈਂ ਉਨ੍ਹਾਂ ਦੇ ਨਤੀਜਿਆਂ ਨੂੰ ਦੇਖਣ ਲਈ ਉਤਸ਼ਾਹਤ ਹਾਂ।
ਅਲਬਰਟਾ ਹੈਲਥ ਨੇ ਦੱਸਿਆ ਕਿ ਜਨਵਰੀ ਅਤੇ ਅਗਸਤ 2021 ਦਰਮਿਆਨ 1026 ਅਲਬਰਟਨਾਂ ਦੀ ਨਸ਼ੀਲੀਆਂ ਦਵਾਈਆਂ ਦੇ ਸੇਵਨ ਨਾਲ ਮੌਤ ਹੋ ਗਈ ਹੈ। ਕਈ ਉਪਯੋਗਕਰਤਾ ਅਣਜਾਣੇ ਵਿਚ fentanyl, carfentanil ਅਤੇ ਹੋਰ ਜ਼ਹਰੀਲੀਆਂ ਦਵਾਈਆਂ ਦੇ ਸੇਵਨ ਨਾਲ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਸੁਰੱਖਿਅਤ ਸਪਲਾਈ ਇਸ ਨੁਕਸਾਨ ਨੂੰ ਘੱਟ ਕਰਨ ਦੀ ਇਕ ਪਾਲਿਸੀ ਹੈ ਜੋ ਲੋਕਾਂ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਵਿਚ ਦਵਾਈਆਂ ਦੇ ਕਲੀਨ ਵਰਜ਼ਨ ਪ੍ਰਦਾਨ ਕਰੇਗੀ ਤਾਂ ਜੋ ਉਹ ਪੂਰੀ ਜਾਣਕਾਰੀ ਨਾਲ ਇਨ੍ਹਾਂ ਦੀ ਵਰਤੋਂ ਆਪਣੇ ਇਲਾਜ ਦੇ ਲਈ ਕਰ ਸਕਣ।

Show More

Related Articles

Leave a Reply

Your email address will not be published. Required fields are marked *

Close