Canada

ਦੋ ਬੱਚਿਆਂ ਤੇ ਬਜ਼ੁਰਗ ਦੇ ਲੱਭ ਜਾਣ ਤੋਂ ਬਾਅਦ ਐਂਬਰ ਐਲਰਟ ਕੀਤਾ ਗਿਆ ਰੱਦ

ਓਨਟਾਰੀਓ, ਆਖਰੀ ਵਾਰੀ ਨਿਊਮਾਰਕਿਟ, ਓਨਟਾਰੀਓ ਵਿੱਚ ਵੇਖੇ ਗਏ ਦੋ ਭਰਾਵਾਂ ਤੇ ਇੱਕ ਬਜੁ਼ਰਗ ਦੇ ਸਬੰਧ ਵਿੱਚ ਜਾਰੀ ਕੀਤਾ ਗਿਆ ਐਂਬਰ ਐਲਰਟ ਰੱਦ ਕਰ ਦਿੱਤਾ ਗਿਆ ਹੈ। ਯੌਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਤਿੰਨੇ ਬਿਲਕੁਲ ਸਹੀ ਸਲਾਮਤ ਹਨ।
ਬੁੱਧਵਾਰ ਦੁਪਹਿਰ ਨੂੰ ਦੋਵੇਂ ਲੜਕੇ, ਜਿਨ੍ਹਾਂ ਦੀ ਉਮਰ ਦੋ ਤੇ ਚਾਰ ਸਾਲ ਹੈ, ਨੂੰ ਆਖਰੀ ਵਾਰੀ ਨਿਊਮਾਰਕਿਟ ਵਿੱਚ ਆਪਣੇ 70 ਸਾਲਾ ਦਾਦੇ ਨਾਲ ਵੇਖਿਆ ਗਿਆ ਸੀ। ਪੁਲਿਸ ਵੱਲੋਂ ਪਹਿਲਾਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੱਚਿਆਂ ਦੇ ਦਾਦੇ ਨੇ ਪਹਿਲਾਂ ਆਪਣੀ ਪਤਨੀ ਨੂੰ ਬੁੱਧਵਾਰ ਦੁਪਹਿਰੇ 1:30 ਵਜੇ ਡੇਵਿਸ ਡਰੇਲ ਤੇ ਲੰਡੀਜ਼ ਲੇਨ ਨੇੜੇ ਸਾਊਥਲੇਕ ਰੀਜਨਲ ਹੈਲਥ ਸੈਂਟਰ ਲਾਗੇ ਪਲਾਜ਼ਾ ਦੇ ਬਾਹਰ ਛੱਡਿਆ ਸੀ। ਉਸ ਤੋਂ ਬਾਅਦ ਉਸ ਨੇ ਕਾਰ ਪਾਰਕ ਕਰਨ ਜਾਣਾ ਸੀ ਪਰ ਇਸ ਦੀ ਥਾਂ ਉਹ ਗੱਡੀ ਵਿੱਚ ਹੀ ਬੈਠੇ ਦੋਵਾਂ ਬੱਚਿਆਂ ਨੂੰ ਲੈ ਕੇ ਉੱਥੋਂ ਦੂਰ ਚਲਾ ਗਿਆ।
ਫਿਰ ਵੀਰਵਾਰ ਨੂੰ ਸਵੇਰੇ 3:00 ਵਜੇ ਦੋਵਾਂ ਬੱਚਿਆਂ ਦੇ ਸਬੰਧ ਵਿੱਚ ਐਂਬਰ ਐਲਰਟ ਜਾਰੀ ਕੀਤਾ ਗਿਆ। ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਦਾ ਕੋਈ ਸ਼ੱਕ ਨਹੀਂ ਹੈ ਪਰ ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਬੱਚਿਆਂ ਦਾ ਦਾਦਾ ਗੁਆਚ ਸਕਦਾ ਸੀ। ਐਲਰਟ ਜਾਰੀ ਹੋਣ ਤੋਂ 90 ਮਿੰਟ ਬਾਅਦ ਇਹ ਤਿੰਨੇ ਟੋਰਾਂਟੋਂ ਵਿੱਚ ਮਿਲੇ।

Show More

Related Articles

Leave a Reply

Your email address will not be published. Required fields are marked *

Close