International

ਅਮਰੀਕੀ ਰਾਸ਼ਟਰਪਤੀ ਟਰੰਪ ਲਈ ਵੀਵੀਆਈਪੀ ਹਨ ਗੁਰਪਤਵੰਤ ਸਿੰਘ ਪਨੂੰ

ਭਾਰਤ ‘ਚ ਪਾਬੰਦੀਸ਼ੁਦਾ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਤੇ ‘ਸਿੱਖ ਰਾਇਸ਼ੁਮਾਰੀ 2020’ ਮੁਹਿੰਮ ਦੇ ਬਾਨੀ ਗੁਰਪਤਵੰਤ ਸਿੰਘ ਪਨੂੰ ਅਮਰੀਕਾ ਦੇ ਵੀਵੀਆਈਪੀ (VVIP) ਹਨ। ਇਹ ਇੰਕਸ਼ਾਫ਼ ਉਦੋਂ ਹੋਇਆ, ਜਦੋਂ ਗੁਰਪਤਵੰਤ ਸਿੰਘ ਪਨੂੰ ਤੇ ਉਨ੍ਹਾਂ ਦੀ ਟੀਮ ਨੂੰ ਅਮਰੀਕਾ ਦੇ ਆਜ਼ਾਦੀ ਦਿਵਸ ਦੀ ਪਰੇਡ ਮੌਕੇ ਬੀਤੀ 4 ਜੁਲਾਈ ਨੂੰ ਪੂਰਾ ਵੀਆਈਪੀ ਟ੍ਰੀਟਮੈਂਟ ਮਿਲਿਆ। ਇਹ ਖ਼ੁਲਾਸਾ ਹੁਣ ‘ਅਮਰ ਉਜਾਲਾ’ ਅਖ਼ਬਾਰ ਸਮੂਹ ਨੇ ਆਪਣੇ ਪ੍ਰਤੀਨਿਧ ਸੁਰਿੰਦਰ ਪਾਲ ਦੀ ਇੱਕ ਰਿਪੋਰਟ ਰਾਹੀਂ ਕੀਤਾ ਹੈ। ਗੁਰਪਤਵੰਤ ਸਿੰਘ ਪਨੂੰ ਬੀਤੀ 4 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਟੇਜ ਦੇ ਐਨ ਪਿੱਛੇ ਵੀਵੀਆਈਪੀ (VVIP) ਗੈਲਰੀ ਵਿੱਚ ਬੈਠੇ ਵਿਖਾਈ ਦਿੱਤੇ। ਹੋਰ ਤਾਂ ਹੋਰ, ਉਨ੍ਹਾਂ ਨੇ ਅਮਰੀਕਾ ਦੀ ਆਜ਼ਾਦੀ–ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਵਿੱਚ ਵੱਖਰੇ ਦੇਸ਼ ਖ਼ਾਲਿਸਤਾਨ ਲਈ ਅਰਦਾਸ ਵੀ ਕੀਤੀ।

Show More

Related Articles

Leave a Reply

Your email address will not be published. Required fields are marked *

Close