Canada

ਮੇਅਰ ਨੈਂਸ਼ੀ 11 ਸਾਲ ਬਾਅਦ ਕੈਲਗਰੀ ਸਿਟੀ ਹਾਲ ਤੋਂ ਹੋਣਗੇ ਵਿਦਾ

ਕੈਲਗਰੀ (ਦੇਸ ਪੰਜਾਬ ਟਾਈਮਜ਼) ਕੈਲਗਰੀ ਵਿਚ ਨਵੇਂ ਮੇਅਰ ਅਤੇ ਕੌਂਸਲਰ ਚੁਣਨ ਲਈ ਅੱਜ ਵੋਟਿੰਗ ਹੋ ਰਹੀ ਹੈ। ਸਵੇਰ ਤੋਂ ਹੀ ਵੋਟਿੰਗ ਸੈਂਟਰਾਂ ’ਤੇ ਲੋਕ ਆਪਣਾ ਆਪਣਾ ਵੋਟ ਦੇਣ ਲਈ ਪਹੁੰਚਣੇ ਸ਼ੁਰੂ ਹੋ ਜਾਣਗੇ। ਚੋਣਾਂ ਤੋਂ ਅਗਲੇ ਹਫਤੇ ਜਦੋਂ ਨਵੀਂ ਪਰਿਸ਼ਦ ਦੀ ਸਹੁੰ ਚੁੱਕੀ ਜਾਏਗੀ ਤਾਂ ਮੇਅਰ ਨੈਂਸੀ ਆਪਣੇ ਮੇਅਰ ਕਾਰਜਕਾਲ ਤੋਂ ਮੁਕਤ ਹੋ ਜਾਣਗੇ। ਨੈਂਸ਼ੀ ਨੇ ਦੱਸਿਆ ਕਿ ਉਹ 50 ਸਾਲ ਦਾ ਹੋ ਜਾਵਾਂਗਾ ਅਤੇ ਮੈਂ ਦੁਨੀਆਂ ਵਿਚ ਬਿਨਾਂ ਫੋਨ, ਬਿਨਾਂ ਕਾਰ ਅਤੇ ਬਿਨਾਂ ਕੰਪਿਊਟਰ ਦੇ ਬਾਹਰ ਚਲਾਂਗਾ। ਇਹ ਯੂਨੀਵਰਸਿਟੀ ਤੋਂ ਬਾਹਰ ਜਾਣ ਵਰਗਾ ਲੱਗ ਰਿਹਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਇਕ ਵਾਰ ਫਿਰ ਆਪਣੇ ਜੀਵਨ ਦੀ ਸ਼ੁਰੂਆਤ ਕਰਾਂਗਾ।
ਨੈਂਸ਼ੀ ਨੇ ਵਸੰਤ ਰਿਤੂ ਵਿਚ ਇਹ ਐਲਾਨ ਕੀਤਾ ਸੀ ਕਿ ਉਹ ਮੇਅਰ ਅਹੁਦੇ ਲਈ ਚੋਣ ਨਹੀਂ ਲੜਨਗੇ। ਨੈਂਸੀ ਨੇ ਸਿਟੀ ਹਾਲ ਵਿਚ 11 ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ ਉਨ੍ਹਾਂ ਦਾ ਆਫੀਸ਼ੀਅਲ ਪੇਜ ਬਦਲਣ ਵਿਚ ਕੁਝ ਹੀ ਦਿਨ ਰਹਿ ਗਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅੱਗੇ ਦੀ ਯੋਜਨਾ ਨਾ ਬਣਾਉਣਾ ਉਨ੍ਹਾਂ ਦੇ ਸੁਭਾਅ ਦੇ ਖਿਲਾਫ ਹੈ ਪਰ ਉਹ ਇਸ ਗੱਲ ਲਈ ਸਪੱਸ਼ਟ ਨਹੀਂ ਹਨ ਕਿ ਕੈਰੀਅਰ ਦੇ ਹਿਸਾਬ ਨਾਲ ਅੱਗੇ ਕੀ ਹੋਵੇਗਾ। ਹਾਲ ਦੀ ਘੜੀ ਉਹ ਰਾਜਨੀਤੀ ਜਾਂ ਇਲੈਕਟਿਡ ਆਫਿਸ ਦੇ ਬਾਹਰ ਕਮਿਊਨਿਟੀ ਸੇਵਾ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ। ਉਹ ਆਪਣੇ ਦੋਸਤਾਂ ਦੇ ਨਾਲ ਸਮ੍ਹਾਂ ਬਿਤਾਉਣਾ ਚਾਹੁੰਦੇ ਹਨ ਅਤੇ ਪਰਿਵਾਰ ਦੇ ਨਾਲ ਆਪਣੇ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਧਿਆਨ ਕੇਂਦਰਿਤ ਕਰਨ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਲਗਰੀ ਵਾਸੀਆਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯਕੀਨਨ ਉਹ ਸੂਬਾਈ ਅਤੇ ਸੰਘੀ ਰਾਜਨੀਤੀ ’ਤੇ ਧਿਆਨ ਦੇਣਗੇ ਪਰ ਉਹ ਨਵੇਂ ਮੇਅਰ ਅਤੇ ਨਵੀਂ ਪਰਿਸ਼ਦ ਨੂੰ ਆਪਣਾ ਰਸਤਾ ਅੱਗੇ ਵਧਾਉਣ ਦੇ ਲਈ ਜਗ੍ਹਾ ਦੇਣਾ ਚਾਹੁੰਦੇ ਹਨ ਅਤੇ ਨਗਰ ਪਾਲਿਕਾ ਦੇ ਮੁੱਦਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨਗੇ।
ਇਨ੍ਹਾਂ ਚੋਣਾਂ ਵਿਚ ਉਨ੍ਹਾਂ ਨੇ ਕਿਸੇ ਵੀ ਉਮੀਦਵਾਰ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੀ ਨਜ਼ਰ ਵਿਚ ਸਾਰੇ ਮੇਅਰ ਉਮੀਦਵਾਰਾਂ ਦੇ ਕੋਲ ਸ਼ਹਿਰ ਦੇ ਲਈ ਦਲੇਰ, ਵਿਸ਼ੇਸ਼ ਦ੍ਰਿਸ਼ਟੀਕੋਣ ਦੀ ਘਾਟ ਹੈ ।

Show More

Related Articles

Leave a Reply

Your email address will not be published. Required fields are marked *

Close