Canada

ਅਲਬਰਟਾ ’ਚ ਡਾਈਨ-ਇਨ ਸੇਵਾ ਖੋਲ੍ਹਣ ਵਾਲੇ ਕੈਫੇ ਨੂੰ ਪਵੇਗਾ ਭਾਰੀ ਜ਼ੁਰਮਾਨਾ : ਪੁਲਸ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਅਲਬਰਟਾ ਪੁਲਸ ਸਰਵਿਸਿਜ਼ ਅਤੇ ਆਰ. ਸੀ. ਐਮ. ਪੀ. ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਵਿਸਲ ਸਟਾਫ ਕੈਫੇ ਨੇ ਹਾਲ ਹੀ ਵਿਚ ਡਾਈਨ-ਇਨ-ਸੇਵਾ ਖੋਲ੍ਹੀ ਹੈ ਅਤੇ ਇਸ ਬਾਰੇ ਪੁਲਸ ਜਾਂਚ ਜਾਰੀ ਹੈ।
ਏ. ਐਚ. ਐਸ. ਨੇ ਕਿਹਾ ਕਿ ਕੈਫੇ ਨੂੰ ਡਾਈਨ-ਇਨ ਸੇਵਾ ਬੰਦ ਕਰਨ ਲਈ ਪਬਲਿਕ ਹੈਲਥ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਆਰਡਰ ਜਾਰੀ ਕਰ ਦਿੱਤਾ ਗਿਆ ਸੀ। ਆਰ. ਸੀ. ਐਮ. ਪੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਕੈਫੇ ਦੇ ਮਾਲਕ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਰੈਡ ਡੀਅਰ ਕੈਫੇ ਜੋ ਕਿ ਉਤਰ-ਪੁਰਬ ਹਾਈਵੇ 21 ’ਤੇ ਸਥਿਤ ਹੈ ਵੱਲੋਂ ਜਨਤਕ ਸਿਹਤ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਇਸ ਦੇ ਮਾਲਕ ਨੂੰ ਬੀਤੇ ਸ਼ਨੀਵਾਰ ਨੂੰ ਨਿਯਮਾਂ ਦੀ ਉਲੰਘਣਾ ਮਾਮਲੇ ਲਈ ਪੁੱਛਗਿੱਛ ਲਈ ਬੁਲਾਇਆ ਸੀ।
ਜ਼ਿਕਰਯੋਗ ਹੈ ਕਿ ਅਲਬਰਟਾ ਵਿਚ ਦਸੰਬਰ ਮਹੀਨੇ ਤੋਂ ਰੈਸਟੋਰੈਂਟਾਂ ਨੂੰ ਖੋਲ੍ਹਣ ਦੀ ਢਿੱਲ ਦਿੱਤੀ ਗਈਸੀ ਪਰ ਇਸਦੇ ਨਾਲ ਹੀ ਡਾਈਨ ਇਨ ਨਾ ਕਰਨ ਦੀ ਪਾਬੰਦੀ ਵੀ ਜਾਰੀ ਕੀਤੀ ਗਈਸੀ।
ਪੁਲਸ ਦਾ ਕਹਿਣਾ ਹੈ ਕਿ ਸਿਹਤ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਅਤੇ ਇਸ ਉਲੰਘਣਾ ਕਰਕੇ ਕੈਫੇ ਨੂੰ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਅਪਰਾਧ ਦੇ ਲਈ 1200 ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close