Punjab

ਪ੍ਰਗਟ ਸਿੰਘ ਮੇਰੇ ਹੀਰੋ ਅਤੇ ਅਸਰਦਾਰ ਸਰਦਾਰ : ਨਵਜੋਤ ਸਿੱਧੂ

ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਨਵਜੋਤ ਸਿੱਧੂ ਜਲੰਧਰ ਪਹੁੰਚੇ ਹਨ। ਇਸ ਦੌਰਾਨ ਵਿਧਾਇਕ ਰਜਿੰਦਰ ਬੇਰੀ ਅਤੇ ਸੁਸ਼ੀਲ ਰਿੰਕੂ ਜੋ ਉਨ੍ਹਾਂ ਤੋਂ ਦੂਰ ਰਹਿ ਰਹੇ ਸਨ, ਉਹ ਵੀ ਸੂਬਾ ਪ੍ਰਧਾਨ ਦੇ ਪ੍ਰੋਗਰਾਮ ਵਿੱਚ ਪਹੁੰਚੇ।
ਇਸ ਤੋਂ ਪਹਿਲਾਂ, ਜਦੋਂ ਸਿੱਧੂ ਇਥੇ ਆਏ ਸਨ, ਪ੍ਰਗਟ ਸਿੰਘ ਅਤੇ ਬਾਵਾ ਹੈਨਰੀ ਨੂੰ ਮਿਲਣ ਤੋਂ ਬਾਅਦ ਵਾਪਿਸ ਪਰਤ ਗਏ ਸਨ। ਉਸ ਸਮੇਂ ਤੱਕ ਸਿੱਧੂ ਨੂੰ ਪੰਜਾਬ ਵਿੱਚ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਉਣ ਦਾ ਰਸਮੀ ਐਲਾਨ ਹੋਣਾ ਬਾਕੀ ਸੀ। ਜ਼ਾਹਿਰ ਹੈ ਕਿ ਜਲੰਧਰ ਕਾਂਗਰਸ ਨੇ ਵੀਰਵਾਰ ਨੂੰ ਸਿੱਧੂ ਸਾਹਮਣੇ ਇਕਮੁੱਠ ਹੋਣ ਦਾ ਸਬੂਤ ਦਿੱਤਾ ਹੈ। ਹਾਲਾਂਕਿ, ਸਿੱਧੂ ਨੇ ਵਿਧਾਇਕ ਪ੍ਰਗਟ ਸਿੰਘ ਦੀ ਖੁੱਲ੍ਹ ਕੇ ਤਰੀਫ ਵੀ ਕੀਤੀ ਹੈ। ਸਿੱਧੂ ਨੇ ਕਿਹਾ ਕਿ ਪ੍ਰਗਟ ਸਿੰਘ ਮੇਰੇ ਹੀਰੋ ਅਤੇ ਅਸਰਦਾਰ ਸਰਦਾਰ ਹਨ। ਪ੍ਰਗਟ ਸਿੰਘ ਹਮੇਸ਼ਾਂ ਟੀਮ ਬਾਰੇ ਗੱਲ ਕਰਦੇ ਸਨ। ਸਿੱਧੂ ਨੇ ਰਿੰਕੂ ਨੂੰ ਕਿਹਾ ਕਿ ਉਹ ਸਭ ਤੋਂ ਪਹਿਲਾਂ ਉਸ ਦੀ ਚੋਣ ਰੈਲੀ ਵਿੱਚ ਆਏ ਸੀ। ਹੁਣ ਦੁਬਾਰਾ ਆਉਣਗੇ ਉਹ ਰਾਜਿੰਦਰ ਬੇਰੀ ਨੂੰ ਵੀ ਜਿਤਾਉਣਗੇ। ਸਿੱਧੂ ਨੇ ਬਾਵਾ ਹੈਨਰੀ ਨੂੰ ਸ਼ੇਰ ਕਿਹਾ ਅਤੇ ਕਿਹਾ ਕਿ ਉਨ੍ਹਾਂ ਅਤੇ ਵਿਧਾਇਕ ਲਾਡੀ ਸ਼ੇਰੋਵਾਲੀਆ ਵਿੱਚ ਕੋਈ ਅੰਤਰ ਨਹੀਂ ਹੈ।

ਜਲੰਧਰ ਆਉਣ ਤੋਂ ਪਹਿਲਾਂ ਸਿੱਧੂ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮਿਲ ਕੇ ਵਿਧਾਇਕ ਰਾਕੇਸ਼ ਪਾਂਡੇ, ਕੁਲਦੀਪ ਵੈਦ, ਸੁਰਿੰਦਰ ਡਾਵਰ ਅਤੇ ਮੇਅਰ ਬਲਕਾਰ ਸੰਧੂ ਸਮੇਤ ਹੋਰ ਕਾਂਗਰਸੀ ਨੇਤਾਵਾਂ ਨਾਲ ਮੀਟਿੰਗ ਦੀਆਂ ਪੁਰਾਣੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ। ਜਿਸਦੇ ਜ਼ਰੀਏ ਉਨ੍ਹਾਂ ਨੇ ਜਲੰਧਰ ਦੀ ਕਾਂਗਰਸ ਨੂੰ ਏਕਤਾ ਦਾ ਸੰਦੇਸ਼ ਵੀ ਦਿੱਤਾ। ਜਿਸ ਤੋਂ ਬਾਅਦ ਜਲੰਧਰ ਕਾਂਗਰਸ ਵੀ ਇਕੱਠੀ ਦਿਖਾਈ ਦਿੱਤੀ। ਇਸ ਦੌਰਾਨ ਖੇਤੀਬਾੜੀ ਕਾਨੂੰਨਾਂ ‘ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗਾ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਅਧਿਕਾਰਾਂ ਨੂੰ ਵਰਤ ਕੇ ਕਾਨੂੰਨ ਬਣਾਏ ਹਨ। ਇਸ ਦੇ ਨਾਲ ਹੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਨੂੰ SYL ਦੇ ਮੁੱਦੇ ‘ਤੇ ਲਏ ਸਟੈਂਡ ਦੀ ਤਰਾਂ ਕਿਸਾਨਾਂ ਦੇ ਮਸਲੇ ‘ਤੇ ਵੀ ਪੱਕਾ ਸਟੈਂਡ ਲੈਣ ਦੀ ਅਪੀਲ ਕੀਤੀ।

Show More

Related Articles

Leave a Reply

Your email address will not be published. Required fields are marked *

Close