Punjab

ਰੇਹੜੀ ’ਤੇ ਝਗੜਾ ਹੋਇਆ ਤਾਂ 17 ਸਾਲਾ ਨੌਜਵਾਨ ’ਤੇ ਸੁੱਟ ਦਿੱਤਾ ਉਭਲਦਾ ਤੇਲ

ਜਲੰਧਰ ਦੀ ਕਾਜੀ ਮੰਡੀ ਇਲਾਕੇ ਵਿੱਚ ਇੱਕ ਰੇਹੜੀ ‘ਤੇ ਚਿਕਨ ਖਾਣ ਵੇਲੇ ਹੋਏ ਇੱਕ ਝਗੜੇ ਵਿੱਚ ਇੱਕ ਸ਼ਰਾਬੀ ਨੇ ਆਪਣੇ ਸਾਥੀ ਦੇ ਨਾਲ ਇੱਕ 17 ਸਾਲਾ ਅੱਲ੍ਹੜ ‘ਤੇ ਉਬਲਦੇ ਤੇਲ ਦੀ ਕੜਾਹੀ ਹੀ ਸੁੱਟ ਦਿੱਤੀ।
ਇਸ ਘਟਨਾ ਵਿੱਚ ਅੱਲ੍ਹੜ ਬੁਰੀ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਦਾ ਗਲਾ, ਦੋਵੇਂ ਹੱਥ, ਪੇਟ ਅਤੇ ਛਾਤੀ ਦਾ ਹਿੱਸਾ ਬੁਰੀ ਤਰ੍ਹਾਂ ਸੜ ਗਿਆ ਸੀ। ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਰਾਹੁਲ ਉਰਫ ਬਿੱਲਾ ਸੰਤੋਸ਼ੀ ਨਗਰ ਦਾ ਰਹਿਣ ਵਾਲਾ ਅਤੇ ਉਸ ਦੇ ਇੱਕ ਅਣਪਛਾਤੇ ਸਾਥੀ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਹੈ। ਮੁਲਜ਼ਮਾਂ ਦੀ ਭਾਲ ਵਿਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਉਨ੍ਹਾਂ ਦੇ ਸੰਭਵ ਠਿਕਾਣਿਆਂ ‘ਤੇ ਛਾਪੇ ਮਾਰ ਰਹੀਆਂ ਹਨ। ਇਸ ਦੇ ਨਾਲ ਹੀ, ਮਾਮਲੇ ਵਿੱਚ ਸ਼ਾਮਲ ਦੂਜੇ ਮੁਲਜ਼ਮ ਦੀ ਪਛਾਣ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਸ਼ੋਰ ਨੇ ਦੱਸਿਆ ਕਿ ਉਹ ਆਪਣੇ ਚਾਚੇ ਅਤੇ ਇੱਕ ਦੋਸਤ ਨਾਲ ਕਾਜੀ ਮੰਡੀ ਚੌਕ ਵਿਖੇ ਚਿਕਨ ਖਾਣ ਗਿਆ ਸੀ। ਉਸ ਸਮੇਂ ਬਿੱਲਾ ਅਤੇ ਉਸ ਦਾ ਸਾਥੀ ਦੁਕਾਨ ‘ਤੇ ਸ਼ਰਾਬ ਪੀ ਰਹੇ ਸਨ। ਚਿਕਨ ਖਾਣ ਵੇਲੇ ਬਿੱਲਾ ਨੇ ਅਚਾਨਕ ਉਸਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਮੇਰੇ ਵੱਲ ਕਿਉਂ ਘੂਰ ਰਿਹਾ ਹੈਂ। ਤੇਲ ਦੀ ਕੜਾਹੀ ਸੁੱਟ ਦਿੱਤੀ। ਘਟਨਾ ਤੋਂ ਦੋ ਦਿਨ ਬਾਅਦ ਜਦੋਂ ਉਸ ਦੀ ਹਾਲਤ ਸਥਿਰ ਹੋਈ ਤਾਂ ਪੁਲਿਸ ਨੇ ਉਸਦਾ ਬਿਆਨ ਦਰਜ ਕਰਕੇ ਦੋਸ਼ੀ ਖਿਲਾਫ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Show More

Related Articles

Leave a Reply

Your email address will not be published. Required fields are marked *

Close