Punjab

ਰਵਨੀਤ ਸਿੰਘ ਬਿੱਟੂ ਡਿਪਟੀ ਵ੍ਹਿੱਪ ਨਿਯੁਕਤ

ਹੁਣੇ ਜਿਹੇ ਕਲੇਸ਼ ਤੋਂ ਬਾਅਦ ਕਾਂਗਰਸ ਖ਼ੁਦ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ‘ਚ ਜੁਟ ਗਈ ਹੈ। ਇਸ ਲੜੀ ‘ਚ ਲੋਕ ਸਭਾ ਤੇ ਰਾਜ ਸਭਾ ‘ਚ ਪਾਰਟੀ ਦੇ ਬਿਹਤਰ ਪ੍ਰਬੰਧਨ ਲਈ ਪੰਜ-ਪੰਜ ਲੋਕਾਂ ਦੀ ਟੀਮ ਬਣਾਈ ਗਈ ਹੈ। ਇਸ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਗੌਰਵ ਗੋਗੋਈ ਨੂੰ ਲੋਕ ਸਭਾ ‘ਚ ਪਾਰਟੀ ਦਾ ਉਪਨੇਤਾ ਤੇ ਰਵਨੀਤ ਸਿੰਘ ਬਿੱਟੂ ਨੂੰ ਡਿਪਟੀ ਵ੍ਹਿੱਪ ਨਿਯੁਕਤ ਕੀਤਾ ਹੈ। ਉੱਥੇ ਹੀ ਰਾਜ ਸਭਾ ਦੀ ਟੀਮ ‘ਚ ਸੀਨੀਅਰ ਨੇਤਾ ਅਹਿਮਦ ਪਟੇਲ ਤੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਨੂੰ ਜੋੜਿਆ ਗਿਆ ਹੈ।

ਲੋਕ ਸਭਾ ‘ਚ ਅਧੀਰ ਰੰਜਨ ਚੌਧਰੀ ਪਾਰਟੀ ਦੇ ਨੇਤਾ, ਕੇ. ਸੁਰੇਸ਼ ਚੀਫ ਵ੍ਹਿੱਪ ਤੇ ਕੇਰਲ ਦੇ ਸੰਸਦ ਮੈਂਬਰ ਮਨਿੱਕਮ ਟੈਗੋਰ ਇਕ ਹੋਰ ਡਿਪਟੀ ਵ੍ਹਿੱਪ ਹਨ। ਗੌਰਵ ਗੋਗੋਈ ਵੀ ਅਜੇ ਤਕ ਡਿਪਟੀ ਵ੍ਹਿੱਪ ਸਨ ਜਿਨ੍ਹਾਂ ਹੁਣ ਉਪ ਨੇਤਾ ਬਣਾ ਦਿੱਤਾ ਗਿਆ ਹੈ। ਅਜੇ ਤਕ ਹੇਠਲੇ ਸਦਨ ‘ਚ ਕਾਂਗਰਸ ਦਾ ਕੋਈ ਉਪਨੇਤਾ ਨਹੀਂ ਸੀ। ਗੌਰਵ ਗੋਗੋਈ ਅਸਾਮ ‘ਚ ਕਲਿਆਬੋਰ ਤੋਂ ਸੰਸਦ ਮੈਂਬਰ ਹਨ ਜਿੱਥੇ ਅਗਲੇ ਸਾਲ ਦੀ ਸ਼ੁਰੂਆਤ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਹ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਪੁੱਤਰ ਹਨ ਤੇ ਇਸੇ ਹਫ਼ਤੇ ਇਕ ਧੀ ਦੇ ਪਿਤਾ ਬਣੇ ਹਨ। ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤਕ ਪਿਛਲੀ ਲੋਕ ਸਭਾ ‘ਚ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ‘ਚ ਪਾਰਟੀ ਦੇ ਉਪ ਨੇਤਾ ਸਨ। ਡਿਪਟੀ ਵ੍ਹਿੱਪ ਬਣਾਏ ਗਏ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਸੰਸਦ ਮੈਂਬਰ ਹਨ। ਉਹ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ।

ਇਕ ਸੀਨੀਅਰ ਕਾਂਗਰਸ ਨੇਤਾ ਨੇ ਦੱਸਿਆ ਕਿ ਰਾਜ ਸਭਾ ‘ਚ ਗ਼ੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਤੇ ਜੈਰਾਮ ਰਮੇਸ਼ ਲੜੀਵਾਰ ਨੇਤਾ ਵਿਰੋਧੀ ਧਿਰ, ਉਪਨੇਤਾ ਤੇ ਚੀਫ ਵ੍ਹਿੱਪ ਬਣੇ ਰਹਿਣਗੇ। ਇਨ੍ਹਾਂ ਤੋਂ ਇਲਾਵਾ ਬਿਹਤਰ ਤਾਲਮੇਲ ਲਈ ਪਟੇਲ ਤੇ ਵੇਣੂਗੋਪਾਲ ਨੂੰ ਰਾਜ ਸਭਾ ਦੀ ਕਮੇਟੀ ‘ਚ ਜੋੜਿਆ ਗਿਆ ਹੈ। ਚੇਤੇ ਰਹੇ ਕਿ ਸੰਸਦ ਦਾ ਮੌਨਸੂਨ ਇਜਲਾਸ 14 ਸਤੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

Show More

Related Articles

Leave a Reply

Your email address will not be published. Required fields are marked *

Close