International

ਆਪਣੇ ਨਾਗਰਿਕਾਂ ਨੂੰ ਵੈਕਸੀਨ ਲਗਵਾਉਣ ਵਿਚ ਜੁਟਿਆ ਚੀਨ

ਕਰੋਨਾ ਮਹਾਮਾਰੀ ਹੁਣ ਵੀ ਦੁਨੀਆਂ ਭਰ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਕਈ ਦੇਸ਼ ਲਾਕਡਾਊਨ ਵਰਗੇ ਸਖਤ ਉਪਾਅ ਕਰ ਰਹੇ ਹਨ ਹਾਲਾਂਕਿ ਵੈਕਸੀਨ ਦਾ ਕੰਮ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਚੀਨ ਨੇ ਪਹਿਲਾਂ ਹੀ ਬਹੁਤ ਹੱਦ ਤੱਕ ਕਰੋਨਾ ਨੂੰ ਕਾਬੂ ਪਾ ਲਿਆ ਹੈ ਇਸ ਦੇ ਬਾਵਜੂਦ ਇਥੇ ਟੀਕਾਕਰਨ ਦੀ ਰਫਤਾਰ ਬੜੀ ਤੇਜ਼ੀ ਨਾਲ ਚੱਲ ਰਹੀ ਹੈ। ਹਾਲ ਹੀ ਵਿਚ ਚੀਨ ਨੇ ਵੱਖ ਵੱਖ ਸੂਬਿਆਂ ਵਿਚ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਵੀ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਏਜੰਸੀ ਡਬਲਯੂ ਐਚ. ਓ. ਨੇ ਟੀਕਾਕਰਨ ਨੂੰ ਕਰੋਨਾ ਸੰਕਟ ਦੇ ਖਿਲਾਫ ਇਕ ਮਹੱਤਵਪੂਰਨ ਹਥਿਆਰ ਦੱਸਿਆ ਹੈ। ਇਸ ਦੇ ਨਾਲ ਹੀ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ ਹੈ। ਚੀਨੀ ਕੰਪਨੀਆਂ ਵੱਲੋਂ ਤਿਆਰ ਟੀਕੇ ਵੱਖ ਵੱਖ ਦੇਸ਼ਾਂ ਵਿਚ ਵਾਇਰਸ ਖਿਲਾਫ ਲੜਾਈ ਵਿਚ ਅਹਿਮ ਰੋਲ ਨਿਭਾ ਰਹੇ ਹਨ। ਇਸ ਤਰ੍ਹਾਂ ਦੇ ਦੇਸ਼ ਜੋ ਸਮਰੱਥ ਨਹੀਂ ਹਨ, ਉਹ ਚੀਨੀ ਸਾਈਨੋਵੈਕ ਅਤੇ ਸਾਈਨੋਫੋਰਮ ਆਦਿ ਟੀਕਿਆਂ ’ਤੇ ਨਿਰਭਰ ਹਨ। ਇਨ੍ਹਾਂ ਦੋਵੇਂ ਟੀਕਿਆਂ ਨੂੰ ਡਬਲਯੂ. ਐਚ. ਓ. ਨੇ ਪਹਿਲਾਂ ਹੀ ਮਾਨਤਾ ਦੇ ਦਿੱਤੀ ਹੈ ਜਿਸ ਦੇ ਚੱਲਦੇ ਸੰਸਾਰਕ ਪੱਧਰ ’ਤੇ ਕੋਵਾਕਸ ਯੋਜਨਾ ਵਿਚ ਚੀਨ ਮੁੱਖ ਭਾਗੀਤਾਰ ਬਣ ਗਿਆ ਹੈ।ਕਿਉਂਕਿ ਡਬਲਯੂ. ਐਚ. ਓ. ਰਾਹੀਂ ਇਨ੍ਹਾਂ ਟੀਕਿਆਂ ਨੂੰ ਜਰੂਰਤਮੰਦ ਦੇਸ਼ਾਂ ਵਿਚ ਪਹੁੰਚਾਇਆ ਜਾ ਰਿਹਾ ਹੈ ਜੋ ਇਸ ਮਸੀਬਤ ਦੀ ਘੜੀ ਵਿਚ ਇਕ ਵੱਡੀ ਸਹਾਇਤਾ ਹੈ।

Show More

Related Articles

Leave a Reply

Your email address will not be published. Required fields are marked *

Close