Punjab

ਵਿਆਹ ਮੰਡਲ ’ਚੋਂ ਲਾੜਾ-ਲਾੜੀ ਨੂੰ ਅਣਪਛਾਤੇ ਲੋਕਾਂ ਨੇ ਕੀਤਾ ਕਿਡਨੈਪ

ਜਗਰਾਓਂ- ਸ਼ਹਿਰ ਦੇ ਨੇੜੇ ਪੈਂਦੇ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਵਿਆਹ ਸਮਾਗਮ ਦੇ ਦੌਰਾਨ ਲਾੜਾ-ਲਾੜੀ ਨੂੰ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਦੇ ਪਰਿਵਾਰ ਨੇ ਦੂਜੇ ਪੱਖ ’ਤੇ ਲਾੜਾ-ਲਾੜੀ ਨੂੰ ਕਿਡਨੈੱਪ ਕਰਨ ਦਾ ਦੋਸ਼ ਲਗਾਇਆ ਹੈ। ਕਿਡਨੈਪਿੰਗ ਤੋਂ ਪਹਿਲਾਂ ਦੋਸ਼ੀਆਂ ਨੇ ਲੜਕੇ ਨੂੰ ਕੁੱਟ ਕੇ ਅਤੇ ਦੁਲਹਨ ਨੂੰ ਵਾਲਾਂ ਤੋਂ ਘਸੀਟ ਕੇ ਗੱਡੀ ਵਿਚ ਬਿਠਾਇਆ ਅਤੇ ਫਰਾਰ ਹੋ ਗਏ। ਲੜਕਾ ਜਿਲਾ ਮੋਗਾ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ ਜਦੋਂਕਿ ਲੜਕੀ ਪਿੰਡ ਘਲਲ ਕਲਾਂ ਦੀ ਰਹਿਣ ਵਾਲੀ ਹੈ।
ਲੜਕੀ ਪਿੰਡ ਬੁੱਟਰ ਵਿਚ ਆਪਣੀ ਬੂਆ ਦੇ ਘਰ ਰਹਿੰਦੀ ਸੀ। 8 ਦਿਨ ਪਹਿਲਾਂ ਲੜਕਾ ਅਤੇ ਲੜਕੀ ਨੇ ਪਰਿਵਾਰ ਦੀ ਰਜ਼ਾਮੰਦੀ ਤੋਂ ਬਗੈਰ ਵਕੀਲ ਦੀ ਮਦਦ ਨਾਲ ਪੇਪਰ ਮੈਰਿਜ ਕਰਵਾ ਲਈ ਸੀ। ਲੜਕੇ ਦਾ ਇਕ ਭਰਾ ਆਪਣੇ ਪਰਿਵਾਰ ਸਣੇ ਨਜਦੀਕ ਪੈਂਦੇ ਪਿੰਡ ਲੀਲਾ ਮੇਘ ਸਿੰਘ ਵਿਚ ਰਹਿੰਦਾ ਹੈ। ਉਸ ਦੀ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਜਾਣ ਪਛਾਣ ਸੀ। ਮੰਗਲਵਾਰ ਨੂੰ ਲੜਕੇ-ਲੜਕੀ ਨੂੰ ਵਿਆਹ ਸਮਾਰੋਹ ਸੰਪੰਨ ਕਰਵਾਉਣ ਦੇ ਲਈ ਗੁਰਦੁਆਰਾ ਸਾਹਿਬ ਵਿਚ ਬੁਲਾਇਆ ਗਿਆ ਸੀ। ਲੜਕੇ ਦੇ ਪਰਿਵਾਰ ਦਾ ਦੋਸ਼ ਹੈ ਕਿ ਦੂਜੇ ਪੱਖ ਨੂੰ ਇਸ ਦੀ ਸੂਚਨਾ ਮਿਲਣ ਦੇ ਬਾਅਦ 3-4 ਗੱਡੀਆਂ ਵਿਚ ਮੂੰਹ ਬੰਨ੍ਹੇ ਦਰਜਨ ਤੋਂ ਵੱਧ ਲੋਕ ਤੇਜਧਾਰ ਹਥਿਆਰਾਂ ਨਾਲ ਲੈਸ ਗੁਰਦੁਆਰੇ ਵਿਚ ਦਾਖਲ ਹੋਏ ਅਤੇ ਮੁੰਡਾ-ਕੁੜੀ ਨੂੰ ਕਿਡਨੈਪ ਕਰਕੇ ਗੱਡੀ ਵਿਚ ਬਿਠਾ ਕੇ ਲੈ ਗਏ। ਘਟਨਾ ਦੀ ਸਾਰੀ ਜਾਣਕਾਰੀ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪਿੰਡ ਦੇ ਸਰਪੰਚ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close