Canada

ਕੈਲਗਰੀ ਕੌਂਸਲ ਸੋਮਵਾਰ ਨੂੰ ਮੀਟਿੰਗ ਵਿਚ ਮਾਸਕ ਪਾਬੰਦੀ ਬਾਰੇ ਫੈਸਲਾ ਕਰੇਗੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਾਸੀਆਂ ਨੂੰ ਜਲਦ ਪਤਾ ਲੱਗ ਜਾਵੇਗਾ ਕਿ ਸ਼ਹਿਰ ਵਿਚ ਮਾਸਕ ਦੀ ਜ਼ਰੂਰਤ ਦੇ ਨਿਯਮ ਨੂੰ ਵਾਪਸ ਲਿਆ ਜਾਵੇਗਾ ਜਾਂ ਨਹੀਂ। ਕੈਲਗਰੀ ਸਿਟੀ ਕੌਂਸਲ ਸੋਮਵਾਰ ਨੂੰ ਇਸ ਵਿਵਾਦਪੂਰਨ ਮੁੱਦੇ ’ਤੇ ਬਹਿਸ ਕਰਨ ਵਾਲੀ ਹੈ।
ਅਲਬਰਟਾ ਨੇ 1 ਜੁਲਾਈ ਨੂੰ ਲਗਭਗ ਸਾਰੀਆਂ ਕੋਵਿਡ-19 ਪਾਬੰਦੀਆਂ ਹਟਾ ਦਿੱਤੀਆਂ ਹਨ ਪਰ ਪਿਛਲੇ ਮਹੀਨੇ ਵੰਡੀਆਂ ਹੋਈਆਂ ਕੌਂਸਲ ਦੀਆਂ ਵੋਟਾਂ ਨੇ ਕੈਲਗਰੀ ਦੇ ਆਪਣੇ ਮਾਸਕ ਨਿਯਮ ਨੂੰ ਆਪਣੀ ਜਗ੍ਹਾ ’ਤੇ ਕਾਇਮ ਰੱਖਿਆ, ਬਾਅਦ ਵਿਚ ਕੌਂਸਲ ਨੇ ਇਹ ਫੈਸਲਾ ਲਿਆ ਕਿ ਜਨਤਕ ਥਾਵਾਂ ’ਤੇ ਮਾਸਕ ਪਹਿਨਣ ਨੂੰ 5 ਜੁਲਾਈ ਤੱਕ ਜਾਰੀ ਰੱਖਿਆ ਜਾਵੇ। ਵਾਰਡ 12 ਦੇ ਕੌਂਸਲਰ ਸ਼ੇਨ ਕੀਟਿੰਗ ਨੇ ਕਿਹਾ ਕਿ ਪਿਛਲੇ ਮਹੀਨੇ ਮਾਸਕ ਬਾਇਲਾਅ ਨੂੰ ਰੱਦ ਕਰਨ ਲਈ ਵੋਟ ਦਿੱਤੀ ਸੀ, ਫਿਰ ਇਸ ਮੁੱਦੇ ਨੂੰ ਸੋਮਵਾਰ ਨੂੰ ਕੌਂਸਲ ਵਿਚ ਵਾਪਸ ਲਿਆਉਣ ਲਈ ਮਤਾ ਪੇਸ਼ ਕੀਤਾ।
ਕੀਟਿੰਗ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸੋਮਵਾਰ ਨੂੰ ਵੋਟਾਂ ਦੀ ਗਿਣਤੀ ਨੂੰ 7-7 ’ਤੇ ਬਰਾਬਰ ਹੋਣ ’ਤੇ ਖਤਮ ਕੀਤਾ ਜਾਏਗਾ, ਪਿਛਲੀ ਵਾਰ ਵੀ ਉਕਤ ਡੈੱਡਲਾਕ ਵੋਟ ਨੇ ਇਸ ਮੁੱਦੇ ’ਤੇ ਬਹਿਸ ਸ਼ੁਰੂ ਕੀਤੀ ਸੀ।
ਮਾਸਕ ਦੇ ਨਿਯਮ ਨੂੰ ਰੱਦ ਕਰਨ ਵਿਰੁੱਧ ਵੋਟ ਪਾਉਣ ਲਈ ਕੌਂਸਲ ਦੇ ਸੱਤ ਮੈਂਬਰਾਂ ਵਿਚ ਜੋਤੀ ਗੋਂਡੇਕ, ਜੋਰਜ ਚਾਹਲ, ਡਰੂ ਫਰੈਲ, ਇਵਾਨ ਵੂਲਲੀ, ਗਿਆ੍ਵ ਕਾਰਲੋ ਕੈਰਾ, ਡਾਇਨ ਕੌਲੇ ਉਰਕੁਹਾਰਟ ਅਤੇ ਮੇਅਰ ਨਾਹਿਦ ਨੈਂਸੀ ਸਨ।
ਦੋ ਕੌਂਸਲਰ ਚਹਲ ਅਤੇ ਫੈਰੇਲ ਨੇ ਸ਼ੁੱਕਰਵਾਰ ਨੂੰ ਮਾਸਕ ਦੇ ਨਿਯਮ ਨੂੰ ਕੁਝ ਹਫਤਿਆਂ ਤੱਕਲਾਗੂ ਰਹਿਣ ਦੀ ਵਕਾਲਤ ਕੀਤੀ। ਚਹਲ ਨੇ ਕਿਹਾ ਕਿ ਜਨਤਕ ਸਥਾਨਾਂ’ਤੇ ਕੁੱਝ ਹੋਰ ਹਫਤਿਆਂ ਲਈ ਮਾਸਕ ਪਹਿਨਣਾ ਜ਼ਰੂਰੀ ਹੈ ਤਾਂ ਜੋ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਪ੍ਰਸਾਰ ਨੂੰ ਰੋਕਣ ਵਿਚ ਮਦਦ ਮਿਲ ਸਕੇ।

Show More

Related Articles

Leave a Reply

Your email address will not be published. Required fields are marked *

Close